BCCI ਨੇ ਬੁਮਰਾਹ ਨੂੰ ਫਿੱਟਨੈਸ ਟੈਸਟ ਲਈ ਬੁਲਾਇਆ, ਟੀਮ ''ਚ ਛੇਤੀ ਹੋ ਸਕਦੀ ਹੈ ਵਾਪਸੀ

12/13/2019 1:42:57 PM

ਨਵੀਂ ਦਿੱਲੀ— ਕਮਰ ਦੀ ਸੱਟ ਤੋਂ ਬਾਅਦ ਰਿਹੈਬਲੀਟੇਸ਼ਨ ਦੀ ਪ੍ਰਕਿਰਿਆ 'ਚੋਂ ਗੁਜ਼ਰ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੈਸਟਇੰਡੀਜ਼ ਖਿਲਾਫ ਦੂਜੇ ਵਨ-ਡੇ ਤੋਂ ਪਹਿਲਾਂ ਨੈੱਟ 'ਤੇ ਭਾਰਤੀ ਟੀਮ ਨਾਲ ਅਭਿਆਸ ਕਰਨਗੇ। ਬੁਮਰਾਹ ਸਟ੍ਰੇਸ ਫ੍ਰੈਕਚਰ ਕਾਰਨ ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ਦੀ ਸ਼ੁਰੂਆਤ ਤੋਂ ਟੀਮ 'ਚੋਂ ਬਾਹਰ ਹਨ।
PunjabKesari
ਬੀ. ਸੀ. ਸੀ. ਆਈ. ਦੇ ਸੂਤਰ ਨੇ ਬੁਮਰਾਹ ਦੇ ਅਭਿਆਸ ਕਰਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹੁਣ ਇਹ ਇਕ ਰਵਾਇਤ ਬਣ ਗਈ ਹੈ। ਟੀਮ ਮੈਨੇਜਮੈਂਟ ਨੇ ਭੁਵਨੇਸ਼ਵਰ ਕੁਮਾਰ ਦੀ ਫਿੱਟਨੈਸ ਵੀ ਇੰਦੌਰ 'ਚ ਬੰਗਲਾਦੇਸ਼ ਖਿਲਾਫ ਟੈਸਟ ਤੋਂ ਪਹਿਲਾਂ ਪਰਖੀ ਸੀ ਹਾਲਾਂਕਿ ਉਹ ਟੀਮ ਦਾ ਹਿੱਸਾ ਨਹੀਂ ਸਨ। ਇਸੇ ਤਰ੍ਹਾਂ ਬੁਮਰਾਹ ਦੀ ਫਿੱਟਨੈਸ ਨੂੰ ਆਜ਼ਮਾਇਆ ਜਾਵੇਗਾ।'' ਸੂਤਰਾਂ ਨੇ ਅੱਗੇ ਕਿਹਾ ਕਿ ਜਦੋਂ ਕੋਈ ਖਿਡਾਰੀ ਫਿੱਟ ਹੁੰਦਾ ਨਜ਼ਰ ਆਉਂਦਾ ਹੈ ਤਾਂ ਟੀਮ ਮੈਨੇਜਮੈਂਟ, ਫਿਜ਼ੀਓ ਅਤੇ ਟ੍ਰੇਨਰ ਨੈੱਟ ਅਭਿਆਸ 'ਚ ਉਸ ਨੂੰ ਪਰਖਦੇ ਹਨ।
PunjabKesari
ਬੁਮਰਾਹ ਅਤੇ ਹਾਰਦਿਕ ਪੰਡਯਾ ਆਈ. ਪੀਲ. ਐੱਲ. 'ਚ ਮੁੰਬਈ ਇੰਡੀਅਨਜ਼ ਦੇ ਲਈ ਖੇਡਦੇ ਹਨ ਅਤੇ ਮੁੰਬਈ ਦੇ ਬੀ. ਕੇ. ਸੀ. ਮੈਦਾਨ 'ਤੇ ਉਨ੍ਹਾਂ ਦਾ ਰਿਹੈਬਲੀਟੇਸ਼ਨ ਚਲ ਰਿਹਾ ਹੈ। ਅਜਿਹੀ ਵੀ ਸੰਭਾਵਨਾ ਹੈ ਕਿ ਬੁਮਰਾਹ ਨੂੰ ਭਾਰਤ ਏ ਟੀਮ ਦੇ ਨਾਲ ਨਿਊਜ਼ੀਲੈਂਡ ਭੇਜਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਅਭਿਆਸ ਮਿਲ ਸਕੇ। ਉਹ ਹਾਲਾਂਕਿ ਹੁਣ ਠੀਕ ਹੋਣ ਦੀ ਰਾਹ 'ਤੇ ਹਨ। ਟੀਮ ਪ੍ਰਬੰਧਨ ਨੂੰ ਉਮੀਦ ਹੈ ਕਿ ਅਗਲੇ ਸਾਲ ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਉਹ ਫਿੱਟ ਹੋ ਜਾਣਗੇ। ਵੈਸਟਇੰਡੀਜ਼ ਦੇ ਖਿਲਾਫ ਦੂਜਾ ਵਨ-ਡੇ 18 ਦਸੰਬਰ ਨੂੰ ਖੇਡਿਆ ਜਾਵੇਗਾ।


Tarsem Singh

Content Editor

Related News