ਚਿੱਟੀ ਗੇਂਦ ਦੇ ਕ੍ਰਿਕਟ ਲਈ ਇੰਗਲੈਂਡ ਦੀਆਂ ਪਿੱਚਾਂ ਦੁਨੀਆ ''ਚ ਸਭ ਤੋਂ ਸਪਾਟ : ਬੁਮਰਾਹ
Friday, Jun 21, 2019 - 11:02 AM (IST)

ਸਪੋਰਟਸ ਡੈਸਕ— ਦੁਨੀਆ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ਾਂ 'ਚ ਸ਼ੁਮਾਰ ਜਸਪ੍ਰੀਤ ਬੁਮਰਾਹ ਨੇ ਵੀਰਵਾਰ ਨੂੰ ਕਿਹਾ ਕਿ ਇੰਗਲੈਂਡ 'ਚ ਚਿੱਟੀ ਦੇ ਕ੍ਰਿਕਟ ਲਈ ਬਣਾਈ ਗਈਆਂ ਪਿੱਚਾਂ 'ਸਭ ਤੋਂ ਸਪਾਟ' ਹਨ ਅਤੇ ਗੇਂਦਬਾਜ਼ਾਂ ਨੂੰ ਕੋਈ ਮੂਵਮੈਂਟ ਨਹੀਂ ਮਿਲ ਰਹੀ ਹੈ। ਭਾਰਤੀ ਹਮਲੇ ਦੀ ਧੁਰੀ ਬੁਮਰਾਹ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਇੰਗਲੈਂਡ ਦੇ ਹਾਲਾਤ ਨੂੰ ਲੈ ਕੇ ਮਿਥਕ ਤੋੜਿਆ। ਉਨ੍ਹਾਂ ਕਿਹਾ, ''ਮੈਂ ਅਜੇ ਤਕ ਚਿੱਟੀ ਗੇਂਦ ਨਾਲ ਜਿੰਨੀ ਵੀ ਕ੍ਰਿਕਟ ਖੇਡੀ ਹੈ, ਮੇਰਾ ਮੰਨਣਾ ਹੈ ਕਿ ਇੰਗਲੈਂਡ ਦੀਆਂ ਪਿੱਚਾਂ ਸਭ ਤੋਂ ਸਪਾਟ ਹਨ। ਇਨ੍ਹਾਂ ਪਿੱਚਾਂ 'ਤੇ ਗੇਂਦਬਾਜ਼ਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ ਹੈ।''
ਉਨ੍ਹਾਂ ਕਿਹਾ, ''ਇੱਥੇ ਬੱਦਲ ਮੰਡਰਾਉਂਦੇ ਰਹਿੰਦੇ ਹਨ ਅਤੇ ਲਗਦਾ ਹੈ ਕਿ ਗੇਂਦ ਸਵਿੰਗ ਲਵੇਗੀ ਅਤੇ ਨਾ ਤਾਂ ਸੀਮ ਮਿਲ ਰਹੀ ਹੈ ਅਤੇ ਨਾ ਹੀ ਸਵਿੰਗ।'' ਬੁਮਰਾਹ ਨੇ ਕਿਹਾ, ''ਤੁਹਾਨੂੰ ਆਪਣੀ ਸਟੀਕਤਾ ਅਤੇ ਸਪੱਸ਼ਟਤਾ 'ਤੇ ਭਰੋਸਾ ਰਖਣਾ ਹੁੰਦਾ ਹੈ। ਸਾਨੂੰ ਪਤਾ ਹੈ ਕਿ ਇੰਗਲੈਂਡ 'ਚ ਵਿਕਟ ਸਪਾਟ ਹਨ ਅਤੇ ਗੇਂਦਬਾਜ਼ੀ ਕਰਦੇ ਸਮੇਂ ਅਸੀਂ ਸਭ ਤੋਂ ਜ਼ਿਆਦਾ ਖਰਾਬ ਸਥਿਤੀ ਨੂੰ ਧਿਆਨ 'ਚ ਰਖਦੇ ਹਾਂ। ਥੋੜ੍ਹੀ ਵੀ ਮਦਦ ਮਿਲਦੀ ਹੈ ਤਾਂ ਤਾਲਮੇਲ ਬਿਠਾਉਣਾ ਸੌਖਾ ਹੋ ਜਾਂਦਾ ਹੈ।'' ਉਨ੍ਹਾਂ ਕਿਹਾ ਕਿ ਮੈਚ ਦੇ ਦਿਨ ਵਿਕਟ ਨੂੰ ਦੇਖ ਕੇ ਟੀਮ 'ਚ ਤਾਲਮੇਲ ਤੈਅ ਕਰਨਾ ਹੀ ਬਿਹਤਰ ਹੈ। ਉਨ੍ਹਾਂ ਕਿਹਾ, ''ਜੇਕਰ ਇਨ੍ਹਾਂ ਚੀਜ਼ਾਂ 'ਤੇ ਫੋਕਸ ਨਹੀਂ ਕੀਤਾ ਗਿਆ ਤਾਂ ਮੈਚ ਦੇ ਦਿਨ ਦੇਖਣਾ ਹੋਵੇਗਾ ਕਿ ਕੀ ਸਹੀ ਹੈ।''