PM ਸਾਹਮਣੇ ਹੀ ਆਪਣੇ ਸਾਥੀ ਖਿਡਾਰੀ ਦਾ ਕੰਨ ਛੇੜਨ ਲੱਗਾ ਇਹ ਕ੍ਰਿਕਟਰ, ਵੀਡੀਓ ਹੋਇਆ ਵਾਇਰਲ
Thursday, Jul 18, 2019 - 02:44 PM (IST)

ਸਪੋਰਟਸ ਡੈਸਕ : ਵਰਲਡ ਕੱਪ ਜਿੱਤਣ ਤੋਂ ਬਾਅਦ ਇੰਗਲੈਂਡ ਦੀ ਟੀਮ ਜਦੋਂ ਪ੍ਰਧਾਨ ਮੰਤਰੀ ਥੇਰੇਸਾ ਨਾਲ ਮਿਲਣ ਪਹੁੰਚੀ ਤਾਂ ਫੋਟੋ ਸੈਸ਼ਨ ਦੌਰਾਨ ਜੋਫਰਾ ਆਰਚਰ ਨੇ ਰੱਜ ਕੇ ਮਸਤੀ ਕੀਤੀ। ਆਈ। ਸੀ. ਸੀ. ਵਰਲਡ ਕੱਪ ਚੈਂਪੀਅਨ ਬਣਨ ਦੇ ਬਾਅਦ ਇੰਗਲੈਂਡ ਦਾ ਹਰ ਪਾਸੇ ਸ਼ਾਨਦਾਰ ਸਵਾਗਤ ਹੋ ਰਿਹਾ ਹੈ। ਇਯੋਨ ਮਾਰਗਨ ਦੀ ਟੀਮ ਨੂੰ ਇੰਗਲੈਂਡ ਦੀ ਪੀ. ਐੱਮ. ਥੇਰੇਸਾ ਨੇ ਵੀ ਸਨਮਾਨਤ ਕੀਤਾ। ਵਰਲਡ ਕੱਪ ਚੈਂਪੀਅਨ ਬਣਨ ਦੇ ਬਾਅਦ ਪੀ. ਐੱਮ. ਨੇ ਇੰਗਲੈਂਡ ਕ੍ਰਿਕਟ ਟੀਮ ਨਾਲ ਮੁਲਾਕਾਤ ਕੀਤੀ। ਹਾਲਾਂਕਿ ਇਸ ਦੌਰਾਨ ਇਾਂਗਲੈਂਦ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਮਸਤੀ ਦੇ ਮੂਡ ਵਿਚ ਦਿਸੇ। ਆਰਚਰ ਪੀ. ਐੱਮ. ਸਾਹਮਣੇ ਹੀ ਆਪਣੇ ਸਾਥੀ ਖਿਡਾਰੀ ਜੇਸਨ ਰਾਏ ਨਾਲ ਮਸਤੀ-ਮਜ਼ਾਕ ਕਰਦੇ ਦਿਸੇ। ਇਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ ਹੈ।
We see you @JofraArcher 😂 pic.twitter.com/iRMUf1NiMr
— Sky Sports Cricket (@SkyCricket) July 16, 2019
ਦਰਅਸਲ, ਜਦੋਂ ਇੰਗਲੈਂਡ ਕ੍ਰਿਕਟ ਟੀਮ ਦਾ ਪੀ. ਐੱਮ. ਥੇਰੇਸਾ ਦੇ ਨਾਲ ਫੋਟੋ ਸੈਸ਼ਨ ਹੋ ਰਿਹਾ ਸੀ ਤਾਂ ਇਸ ਦੌਰਾਨ ਜੋਫਰਾ ਆਰਚਰ ਅਤੇ ਜੇਸਨ ਰਾਏ ਨਾਲ ਖੜੇ ਸੀ। ਇਸ ਵਿਚਾਲੇ ਆਰਚਰ ਆਪਣੇ ਨਾਲ ਖੜੇ ਰਾਏ ਦੇ ਕੰਨ ਛੇੜਨ ਲੱਗੇ। ਇਸ ਤੋਂ ਬਾਅਦ ਆਰਚਰ ਨੇ ਰਾਏ ਦੇ ਸਿਰ 'ਤੇ ਆਪਣੀਆਂ ਉਂਗਲੀਆਂ ਨਾਲ ਸਿੰਗ ਬਣਾਏ। ਜੇਸਨ ਰਾਏ ਨੂੰ ਜਿਵੇਂ ਹੀ ਆਰਚਰ ਦੀ ਹਰਕਤ ਦਾ ਪਤਾ ਚੱਲਿਆ ਤਾਂ ਉਹ ਵੀ ਹੱਸਣ ਲੱਗੇ।