ਵਰਲਡ ਕੱਪ ''ਚ ਹੁਣ ਵੈਸਟਇੰਡੀਜ਼ ਦੀ ਰਾਹ ਮੁਸ਼ਕਲ : ਹੋਲਡਰ
Tuesday, Jun 18, 2019 - 12:04 PM (IST)
ਟਾਂਟਨ— ਬੰਗਲਾਦੇਸ਼ ਖਿਲਾਫ 7 ਵਿਕਟਾਂ ਨਾਲ ਮਿਲੀ ਹਾਰ ਦੇ ਬਾਅਦ ਵੈਸਟਇੰਡੀਜ਼ ਦੇ ਕਪਤਾਨ ਜਾਸਨ ਹੋਲਡਰ ਨੇ ਸਵੀਕਾਰ ਕੀਤਾ ਹੈ ਕਿ ਵਰਲਡ ਕੱਪ 'ਚ ਹੁਣ ਸੈਮੀਫਾਈਨਲ 'ਚ ਜਗ੍ਹਾ ਬਣਾਉਣਾ ਉਨ੍ਹਾਂ ਦੀ ਟੀਮ ਲਈ ਮੁਸ਼ਕਲ ਹੋਵੇਗਾ। ਵੈਸਟਇੰਡੀਜ਼ ਨੂੰ ਅੱਠ ਵਿਕਟਾਂ 'ਤੇ 321 ਦੌੜਾਂ ਬਣਾਉਣ ਦੇ ਬਾਅਦ ਵੀ ਹਾਰ ਝਲਣੀ ਪਈ। ਹੁਣ ਕੈਰੇਬੀਆਈ ਟੀਮ ਪੰਜ 'ਚੋਂ ਤਿੰਨ ਮੈਚ ਹਾਰ ਚੁੱਕੀ ਹੈ ਅਤੇ ਚਾਰ ਹੀ ਮੈਚ ਬਾਕੀ ਹਨ।

ਹੋਲਡਰ ਨੇ ਕਿਹਾ, ''ਇਸ ਸਮੇਂ ਤਾਂ ਅਜਿਹਾ ਲਗ ਰਿਹਾ ਹੈ ਕਿ ਰਾਹ ਬਹੁਤ ਮੁਸ਼ਕਲ ਹੈ ਪਰ ਨਾਮੁਮਕਿਨ ਨਹੀਂ ਹੈ। ਸਾਨੂੰ ਹਰ ਮੈਚ ਨੂੰ ਫਾਈਨਲ ਦੀ ਤਰ੍ਹਾਂ ਖੇਡਣਾ ਹੋਵੇਗਾ।'' ਉਨ੍ਹਾਂ ਕਿਹਾ, ''ਸਾਨੂੰ ਹਰ ਮੈਚ ਜਿੱਤਣਾ ਹੋਵੇਗਾ ਤਾਂ ਜੋ ਉਮੀਦ ਬਣੀ ਰਹੇ।'' ਵੈਸਟਇੰਡੀਜ਼ ਨੂੰ ਅਗਲੇ ਦੋ ਮੈਚਾਂ 'ਚ ਨਿਊਜ਼ੀਲੈਂਡ ਅਤੇ ਭਾਰਤ ਨਾਲ ਖੇਡਣਾ ਹੈ। ਹੋਲਡਰ ਨੇ ਕਿਹਾ, ''ਜੇਕਰ ਸਾਨੂੰ ਸੈਮੀਫਾਈਨਲ ਖੇਡਣਾ ਹੈ ਤਾਂ ਸਰਵਸ੍ਰੇਸ਼ਠ ਟੀਮਾਂ ਨੂੰ ਹਰਾਉਣਾ ਹੋਵੇਗਾ। ਸਾਨੂੰ ਖ਼ੁਦ 'ਤੇ ਵਿਸ਼ਵਾਸ ਬਣਾਏ ਰਖਣਾ ਹੋਵੇਗਾ।''
