IND vs WI : ਟਾਪ ਆਰਡਰ ਦੀ ਅਸਫਲਤਾ ਤੋਂ ਨਿਰਾਸ਼ : ਹੋਲਡਰ
Sunday, Aug 25, 2019 - 02:15 PM (IST)

ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਚੋਟੀ ਦੇ ਕ੍ਰਮ ਦੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਨਾਲ ਨਿਰਾਸ਼ ਕਪਤਾਨ ਜੇਸਨ ਹੋਲਡਰ ਨੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਖਿਡਾਰੀਆਂ ਦਾ ਚੁਣੌਤੀਆਂ ਦੇ ਸਾਹਮਣੇ ਨਹੀਂ ਟਿੱਕ ਸਕਣਾ ਇਕ ਆਮ ਚੀਜ਼ ਬਣ ਗਈ ਹੈ। ਭਾਰਤ ਦੇ ਪਹਿਲੀ ਪਾਰੀ ਦੇ 297 ਦੌੜਾਂ ਦੇ ਸਕੋਰ ਦੇ ਜਵਾਬ 'ਚ ਵੈਸਟਇੰਡੀਜ਼ ਦੀ ਟੀਮ ਵਿਸ਼ਵ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਟੈਸਟ ਮੈਚ 'ਚ 222 ਦੌੜਾਂ 'ਤੇ ਸਿਮਟ ਗਈ ਸੀ। ਹੋਲਡਰ ਨੇ ਇਸ 'ਤੇ ਨਿਰਾਸ਼ਾ ਪ੍ਰਗਟਾਈ ਹੈ।
ਹੋਲਡਰ ਨੇ ਕਿਹਾ, ''ਬਹੁਤ ਨਿਰਾਸ਼ ਹਾਂ। ਸਾਡੇ ਟਾਪ ਆਰਡਰ ਦੇ ਖਿਡਾਰੀ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ ਹਨ ਜਦਕਿ ਮਿਡਲ ਆਰਡਰ ਅਤੇ ਲੋਅਰ ਆਰਡਰ ਨੇ ਕਾਫੀ ਬਿਹਤਰੀਨ ਕੰਮ ਕੀਤਾ ਹੈ।'' ਉਨ੍ਹਾਂ ਕਿਹਾ, ''ਲੜਕੇ ਚੰਗਾ ਕਰ ਰਹੇ ਹਨ, ਉਨ੍ਹਾਂ ਦੀ ਕੋਸ਼ਿਸ਼ ਬਿਹਤਰੀਨ ਹੈ। ਇਹ ਪਿੱਚ ਅਜਿਹੀ ਨਹੀਂ ਹੈ ਕਿ ਤੁਸੀਂ ਕਿਸੇ ਟੀਮ ਨੂੰ ਸਸਤੇ 'ਚ ਸਮੇਟ ਦਿਓ। ਸਾਨੂੰ ਉਮੀਦ ਹੈ ਕਿ ਅਸੀਂ ਭਾਰਤ ਨੂੰ ਛੇਤੀ ਰੋਕ ਕੇ ਟੀਚੇ ਦਾ ਪਿੱਛਾ ਕਰ ਕਰਾਂਗੇ।''