ਜੈਸਮੀਨ ਨੇ ਮਹਿਲਾ ਪੇਸ਼ੇਵਰ ਗੋਲਫ ਟੂਰ ''ਤੇ ਤਿੰਨ ਸ਼ਾਟ ਦੀ ਬਣਾਈ ਬੜ੍ਹਤ
Wednesday, Sep 25, 2024 - 06:03 PM (IST)

ਗੁਰੂਗ੍ਰਾਮ- ਜੈਸਮੀਨ ਸ਼ੇਖਰ ਨੇ ਇੱਥੇ ਮਹਿਲਾ ਪ੍ਰੋਫੈਸ਼ਨਲ ਗੋਲਫ ਟੂਰ (ਡਬਲਯੂ.ਪੀ.ਜੀ.ਟੀ.) ਦੇ 13ਵੇਂ ਪੜਾਅ ਦੇ ਪਹਿਲੇ ਦੌਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਸ਼ਾਟ ਦੀ ਬੜ੍ਹਤ ਹਾਸਲ ਕਰ ਲਈ।ਪਿਛਲੇ ਸਾਲ ਪੇਸ਼ੇਵਰ ਬਣਨ ਵਾਲੀ 19 ਸਾਲਾ ਜੈਸਮੀਨ ਨੇ ਸੱਤ ਬਰਡੀਜ਼ ਅਤੇ ਇੱਕ ਬੋਗੀ ਨਾਲ ਛੇ ਅੰਡਰ 66 ਦਾ ਸਕੋਰ ਬਣਾਇਆ।
ਜੈਸਮੀਨ ਨੂੰ ਟੂਰ 'ਤੇ ਕਈ ਵਾਰ ਜੇਤੂ ਰਹਿਣ ਵਾਲੀ ਅਨੁਭਵੀ ਰਿਧੀਮਾ ਦਿਲਾਵਰੀ (69) 'ਤੇ ਤਿੰਨ ਸ਼ਾਟ ਦੀ ਬੜ੍ਹਤ ਹੈ। ਤਜਰਬੇਕਾਰ ਖਿਡਾਰੀ ਹਿਤਾਸ਼ੀ ਬਖਸ਼ੀ, ਜੋ ਆਰਡਰ ਆਫ਼ ਮੈਰਿਟ ਵਿੱਚ ਸਿਖਰ 'ਤੇ ਹੈ ਅਤੇ ਵਿਦਿਆਤਰੀ ਉਰਸ, ਜਿਸ ਨੇ ਦੌਰੇ 'ਤੇ ਪਿਛਲੇ ਚਾਰ ਮੁਕਾਬਲਿਆਂ ਵਿੱਚੋਂ ਤਿੰਨ ਜਿੱਤੇ ਹਨ ਅਤੇ ਗੌਰਿਕਾ ਬਿਸ਼ਨੋਈ ਇੱਕ ਅੰਡਰ 71 ਦੇ ਸਕੋਰ ਨਾਲ ਤੀਜੇ ਸਥਾਨ 'ਤੇ ਹਨ।