''ਗੰਦੇ ਕੁਮੈਂਟ'' ਕਰਨ ਵਾਲਿਆਂ ਤੋਂ ਪ੍ਰੇਸ਼ਾਨ ਹੋਈ ਆਂਦ੍ਰੇ ਰਸੇਲ ਦੀ ਪਤਨੀ ਜੈਸਮ

Saturday, Apr 27, 2019 - 01:25 AM (IST)

''ਗੰਦੇ ਕੁਮੈਂਟ'' ਕਰਨ ਵਾਲਿਆਂ ਤੋਂ ਪ੍ਰੇਸ਼ਾਨ ਹੋਈ ਆਂਦ੍ਰੇ ਰਸੇਲ ਦੀ ਪਤਨੀ ਜੈਸਮ

ਜਲੰਧਰ - ਕੋਲਕਾਤਾ ਨਾਈਟ ਰਾਈਡਰਜ਼ ਦੇ ਸੁਪਰ ਸਟਾਰ ਆਲਰਾਊਂਡਰ ਆਂਦ੍ਰੇ ਰਸੇਲ ਜਿੱਥੇ ਆਪਣੇ ਧਮਾਕੇਦਾਰ ਪ੍ਰਦਰਸ਼ਨ ਕਾਰਨ ਸੈਸ਼ਨ ਵਿਚ ਛਾਇਆ ਹੋਇਆ ਹੈ ,ਉਥੇ ਹੀ ਉਸਦੀ ਪਤਨੀ ਜੈਸਮ ਲੌਰਾ ਆਪਣੀ ਗਲੈਮਰ ਲੁੱਕ ਕਾਰਨ ਚਰਚਾ ਦਾ ਕੇਂਦਰ ਬਣੀ ਹੋਈ ਹੈ। ਜੈਸਮ ਲੌਰਾ ਸੰਭਾਵਿਤ ਕ੍ਰਿਕਟਰਾਂ ਦੀਆਂ ਪਤਨੀਆਂ ਦੀ ਲਿਸਟ ਵਿਚ ਸਭ ਤੋਂ ਸੋਹਣੀ ਹੈ। ਉਹ ਬਿਕਨੀ ਮਾਡਲ ਰਹਿ ਚੁੱਕੀ ਹੈ। ਆਂਦ੍ਰੇ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ  ਵਿਚ ਰਹਿੰਦਿਆਂ ਹੋਇਆਂ ਅਤੇ ਵਿਆਹ ਤੋਂ ਬਾਅਦ ਵੀ ਜੈਸਮ ਨੇ ਆਪਣਾ ਪ੍ਰੋਫੈਸ਼ਨਲ ਨਹੀਂ ਛੱਡਿਆ ਪਰ ਬੀਤੇ ਦਿਨੀਂ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਉਂਦੇ ਗੰਦੇ ਕੁਮੈਂਟਾਂ ਕਾਰਨ ਪ੍ਰੇਸ਼ਾਨ ਹੋ ਗਈ। ਉਸਦੀ ਇਹ ਪ੍ਰੇਸ਼ਾਨੀ ਉਸਦੀ ਇਕ ਪੋਸਟ ਵਿਚ ਵੀ ਝਲਕੀ, ਜਿਸ ਵਿਚ ਉਸ ਨੇ ਕੁਮੈਂਟ ਕਰਨ ਵਾਲਿਆਂ ਦੇ ਮੂੰਹ  'ਤੇ ਪੰਚ ਮਾਰਨ ਦੀ ਗੱਲ ਵੀ ਕਹੀ।

PunjabKesariPunjabKesari
ਦਰਅਸਲ ਹੋਇਆ ਇਸ ਤਰ੍ਹਾਂ ਕਿ ਮਾਡਲ ਹੋਣ ਕਾਰਨ ਜੈਸਮ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗਰਮਾਗਰਮ ਫੋਟੋਆਂ ਪੋਸਟ ਕਰਦੀ ਰਹਿੰਦੀ ਹੈ। ਇਸੇ ਕਾਰਨ ਕੁਝ ਸ਼ਰਾਰਤੀ ਲੋਕ ਉਸ ਨੂੰ ਅਸ਼ਲੀਲ ਤੇ ਭੱਦੇ ਮੈਸੇਜ ਭੇਜਣ ਲੱਗੇ। ਅਜਿਹੇ ਮੈਸੇਜਾਂ ਤੋਂ ਪ੍ਰੇਸ਼ਾਨ ਜੈਸਮ ਨੇ ਇਕ ਪੋਸਟ ਕਰ ਕੇ ਲਿਖਿਆ,''ਸੋਸ਼ਲ ਮੀਡੀਆ 'ਤੇ ਤੁਸੀਂ ਘਟੀਆ ਲੋਕਾਂ ਤੋਂ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦੇ ਹੋ ਤੇ ਨਾ ਹੀ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਪੰਚ ਲਾ ਸਕਦੇ ਹੋ।''

PunjabKesariPunjabKesari
ਇਸ ਦੇ ਨਾਲ ਹੀ ਜੈਸਮ  ਨੇ 'ਕੀ-ਬੋਰਡ ਯੋਧਾ' ਦੀ ਕੈਪਸ਼ਨ ਹੈੱਡ ਵੀ ਦਿੱਤੀ ਹੈ।  ਆਂਦ੍ਰੇ ਰਸੇਲ ਲਈ ਆਈ. ਪੀ.ਐੱਲ. ਦਾ ਇਹ ਸੈਸ਼ਨ ਬੇਹੱਦ ਮਾਹਿਰ ਰਿਹਾ ਹੈ। ਹੁਣ ਤਕ 10 ਮੈਚਾਂ ਵਿਚ 65.33 ਦੀ ਸ਼ਾਨਦਾਰ ਔਸਤ ਨਾਲ 392 ਦੌੜਾਂ ਬਣਾ ਚੁੱਕਾ ਹੈ। ਉਸਦਾ ਸਟ੍ਰਾਈਕ ਰੇਟ 217.77 ਇਸ ਸਮੇਂ ਸਭ ਤੋਂ ਵਧੀਆ ਚੱਲ ਰਿਹਾ ਹੈ। ਟੂਰਨਾਮੈਂਟ ਵਿਚ ਉਹ ਸਭ ਤੋਂ ਵੱਧ 42 ਛੱਕੇ ਵੀ ਲਾ ਚੁੱਕਾ ਹੈ। 

PunjabKesari

 


author

Gurdeep Singh

Content Editor

Related News