ਜਵੇਰੇਵ ਸ਼ੰਘਾਈ ਮਾਸਟਰਸ ਦੇ ਪ੍ਰੀ- ਕੁਆਰਟਰ ਫਾਈਨਲ ’ਚ

Thursday, Oct 10, 2019 - 02:31 AM (IST)

ਜਵੇਰੇਵ ਸ਼ੰਘਾਈ ਮਾਸਟਰਸ ਦੇ ਪ੍ਰੀ- ਕੁਆਰਟਰ ਫਾਈਨਲ ’ਚ

ਸ਼ੰਘਾਈ– ਅਲੈਗਜ਼ੈਂਡਰ ਜਵੇਰੇਵ ਨੇ ਫਰਾਂਸ ਦੇ ਜੇਰੇਮੀ ਚਾਰਡੀ ਨੂੰ ਹਰਾ ਕੇ ਸ਼ੰਘਾਈ ਮਾਸਟਰਸ ਟੈਨਿਸ ਦੇ ਪ੍ਰੀ- ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਹਾਲਾਂਕਿ ਮੈਚ ਦੌਰਾਨ ਗਲਤੀ ਨਾਲ ਉਸ ਦਾ ਰੈਕੇਟ ਉੱਛਲ ਕੇ ਦਰਸ਼ਕਾਂ ਵਿਚਾਲੇ ਚਲਾ ਗਿਆ। ਜਵੇਰੇਵ ਨੇ 7-6, 7-6 ਨਾਲ ਜਿੱਤ ਹਾਸਲ ਕੀਤੀ। ਕਾਫੀ ਮਜ਼ੇਦਾਰ ਰਹੇ ਇਸ ਮੈਚ ਦੌਰਾਨ ਜਵੇਰੇਵ ਨੇ ਇਕ ਟੀ. ਵੀ. ਕੈਮਰਾਮੈਨ ਤੋਂ ਮੁਆਫੀ ਮੰਗੀ, ਜਦੋਂ ਉਸ ਦੀ ਇਕ ਸ਼ਾਟ ਕੈਮਰਾਮੈਨ ਦੇ ਮੂੰਹ ’ਤੇ ਲੱਗੀ। ਪਹਿਲੇ ਸੈੱਟ ’ਚ ਜਵੇਰੇਵ ਨੂੰ ਡਾਕਟਰ ਦੀ ਵੀ ਮਦਦ ਲੈਣੀ ਪਈ। ਇਸ ਤੋਂ ਬਾਅਦ ਪਹਿਲਾ ਸੈੱਟ ਟਾਈਬ੍ਰੇਕ ’ਚ ਜਿੱਤਣ ਤੋਂ ਬਾਅਦ ਉਸ ਨੇ ਜ਼ਮੀਨ ’ਤੇ ਰੈਕੇਟ ਤੋੜ ਲਿਆ। ਵਿਸ਼ਵ ਰੈਂਕਿੰਗ ’ਚ 6ਵੇਂ ਨੰਬਰ ’ਤੇ ਕਾਬਜ਼ ਜਵੇਰੇਵ ਦਾ ਇਸ ਸੈਸ਼ਨ ’ਚ ਪ੍ਰਦਰਸ਼ਨ ਖਰਾਬ ਰਿਹਾ ਹੈ। ਦੂਜੇ ਸੈੱਟ ’ਚ ਉਸ ਦਾ ਰੈਕੇਟ ਹੱਥੋਂ ਉੱਛਲ ਕੇ ਦਰਸ਼ਕਾਂ ’ਚ ਜਾ ਡਿੱਗਾ।


author

Gurdeep Singh

Content Editor

Related News