ਜਾਪਾਨ ਦੇ ਕੇਂਟੋ ਮੋਮੋਟਾ ਨੇ ਕੋਰੀਆ ਓਪਨ ਦਾ ਖਿਤਾਬ ਜਿੱਤਿਆ

09/29/2019 5:04:48 PM

ਸਪੋਰਸਟ ਡੈਸਕ— ਜਾਪਾਨ ਦੇ ਚੋਟੀ ਦੀ ਦਰਜਾ ਪ੍ਰਾਪਤ ਖਿਡਾਰੀ ਕੈਂਟੋ ਮੋਮੋਟਾ ਨੇ ਐਤਵਾਰ ਨੂੰ ਤਾਇਵਾਨ ਦੇ ਚੋਉ ਟੀਏਨ ਚੇਨ ਨੂੰ ਹਰਾ ਕੇ ਕੋਰੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦਾ ਖਿਤਾਬ ਆਪਣੇ ਨਾਂ ਕੀਤਾ। 25 ਸਾਲਾ ਮੋਮੋਟਾ ਨੇ 53 ਮਿੰਟ ਦੇ ਮੈਚ 'ਚ ਦੁਨੀਆ ਦੇ ਨੰਬਰ 2 ਦੇ ਖਿਡਾਰੀ ਚੋਅ ਨੂੰ 21-19 21-17 ਨਾਲ ਹਰਾਇਆ। ਮੋਮੋਟਾ 300 ਤੋਂ ਵੱਧ ਜਿੱਤਾਂ ਹਾਸਲ ਕਰ ਚੁੱਕੇ ਹਨ। ਐਤਵਾਰ ਨੂੰ ਖਿਤਾਬੀ ਜਿੱਤ ਨਾਲ ਟੋਕਿਓ ਓਲੰਪਿਕ ਤੋਂ ਪਹਿਲਾਂ ਓਲੰਪਿਕ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ।PunjabKesari
ਮਹਿਲਾਵਾਂ ਦੇ ਫਾਈਨਲ 'ਚ, ਚੀਨ ਦੇ ਬਿੰਗਜਿਆਓ ਨੇ ਥਾਈਲੈਂਡ ਦੇ ਰਤਚਾਨੋਕ ਇੰਤਾਨੋਨ ਨੂੰ 18-21 24-22 21-17 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਦੱਖਣੀ ਕੋਰੀਆ ਨੇ ਮਹਿਲਾ ਡਬਲ 'ਚ ਦਬਦਬਾ ਬਣਾਇਆ ਜਿਸ 'ਚ ਕਿਮ ਸੂ ਯਿਯੋਂਗ ਅਤੇ ਕੋਂਗ ਹੀ ਯੋਂਗ ਨੇ ਲੀ ਸੋ ਸੂ ਅਤੇ ਸ਼ਿਨ ਸੇਯੁਗ ਚਾਨ ਨੂੰ 13-21, 21-19, 21-17 ਨਾਲ ਹਰਾ ਕੇ ਜਿੱਤ ਹਾਸਲ ਕੀਤੀ।PunjabKesari


Related News