ਜਾਪਾਨ ਅਗਲੇ ਸਾਲ ਓਲੰਪਿਕ, ਪੈਰਾਓਲੰਪਿਕ ਕਰਾਉਣ ਲਈ ਵਚਨਬੱਧ : ਪ੍ਰਧਾਨ ਮੰਤਰੀ
Saturday, Sep 26, 2020 - 05:14 PM (IST)
ਟੋਕੀਓ (ਵਾਰਤਾ) : ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਨੇ ਸੰਯੁਕਤ ਰਾਸ਼ਟਰ ਆਮ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਜਾਪਾਨ ਅਗਲੇ ਸਾਲ ਟੋਕੀਓ ਓਲੰਪਿਕ ਅਤੇ ਪੈਰਾਓਲੰਪਿਕ ਕਰਾਉਣ ਲਈ ਵਚਨਬੱਧ ਹੈ। ਟੋਕੀਓ ਓਲੰਪਿਕ ਦਾ ਪ੍ਰਬੰਧ ਇਸ ਸਾਲ ਜੁਲਾਈ-ਅਗਸਤ ਵਿਚ ਹੋਣਾ ਸੀ ਪਰ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਇਸ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ 2021 ਤੱਕ ਲਈ ਮੁਲਤਵੀ ਕਰਣ ਦਾ ਫੈਸਲਾ ਕੀਤਾ ਸੀ।
ਸ਼੍ਰੀ ਸੁਗਾ ਨੇ ਕਿਹਾ, 'ਜਾਪਾਨ ਅਗਲੇ ਸਾਲ ਟੋਕੀਓ ਓਲੰਪਿਕ ਅਤੇ ਪੈਰਾਓਲੰਪਿਕ ਖੇਡਾਂ ਦਾ ਪ੍ਰਬੰਧ ਕਰਣ ਨੂੰ ਲੈ ਕੇ ਵਚਨਬੱਧ ਹੈ। ਇਹ ਇਸ ਗੱਲ ਦਾ ਸਬੂਤ ਹੋਵੇਗਾ ਕਿ ਮਨੁੱਖਤਾ ਨੇ ਮਹਾਮਾਰੀ ਨੂੰ ਹਰਾਇਆ ਹੈ। ਮੈਂ ਇਨ੍ਹਾਂ ਖੇਡਾਂ ਦੇ ਸੁਰੱਖਿਅਤ ਆਯੋਜਨ ਵਿਚ ਸਾਰਿਆਂ ਦਾ ਸਵਾਗਤ ਕਰਣ ਲਈ ਕੋਈ ਕਸਰ ਨਹੀਂ ਛੱਡਾਂਗਾ।' ਟੋਕੀਓ ਓਲੰਪਿਕ ਦਾ ਆਯੋਜਨ ਅਗਲੇ ਸਾਲ 23 ਜੁਲਾਈ ਤੋਂ 8 ਅਗਸਤ ਤੱਕ ਕੀਤਾ ਜਾਵੇਗਾ, ਜਦੋਂਕਿ ਪੈਰਾਓਲੰਪਿਕ ਖੇਡਾਂ ਦਾ ਆਯੋਜਨ 24 ਅਗਸਤ ਤੋਂ 5 ਸਤੰਬਰ 2021 ਤੱਕ ਹੋਵੇਗਾ।