ਟੋਕੀਓ ਓਲੰਪਿਕ ਖੇਡਾਂ ਦੇ ਦੌਰਾਨ ਸਾਹਮਣੇ ਆਏ ਕੋਵਿਡ-19 ਦੇ 458 ਮਾਮਲੇ
Monday, Aug 09, 2021 - 07:21 PM (IST)
ਟੋਕੀਓ— ਟੋਕੀਓ ਓਲੰਪਿਕ ਦੇ ਆਯੋਜਕਾਂ ਨੇ ਸੋਮਵਾਰ ਨੂੰ ਕੋਵਿਡ-19 ਦੇ 28 ਮਾਮਲਿਆਂ ਦਾ ਐਲਾਨ ਕੀਤਾ ਹੈ ਪਰ ਇਸ ’ਚ ਕੋਈ ਖਿਡਾਰੀ ਸ਼ਾਮਲ ਨਹੀਂ ਹੈ। ਟੋਕੀਓ ਓਲੰਪਿਕ ਦੇ ਆਯੋਜਨ ਦਰਸ਼ਕਾਂ ਦੇ ਬਿਨਾ ਕੀਤਾ ਗਿਆ ਸੀ ਤੇ ਆਯੋਜਕਾਂ ਮੁਤਾਬਕ ਐਤਵਾਰ ਨੂੰ ਸਮਾਪਤ ਹੋਏ ਇਨ੍ਹਾਂ ਖੇਡਾਂ ਦੇ ਦੌਰਾਨ ਕੋਵਿਡ-19 ਦੇ ਕੁਲ 458 ਮਾਮਲੇ ਸਾਹਮਣੇ ਆਏ।
ਨਵੇਂ ਮਾਮਲਿਆਂ ’ਚ 13 ਠੇਕੇਦਾਰ ਤੇ 6 ਖੇਡਾਂ ਨਾਲ ਜੁੜੇ ਵਿਅਕਤੀ ਸ਼ਾਮਲ ਹਨ। ਇਸ ਤੋਂ ਇਲਾਵਾ 6 ਸਵੈਮਸੇਵਕ, ਟੋਕੀਓ 2020 ਦੇ ਦੋ ਕਰਮਚਾਰੀ ਤੇ ਇਕ ਮੀਡੀਆਕਰਮੀ ਵੀ ਪਾਜ਼ੇਟਿਵ ਪਾਇਆ ਗਿਆ ਹੈ। ਇਨ੍ਹਾਂ ’ਚੋਂ 21 ਜਾਪਾਨ ਦੇ ਵਸਨੀਕ ਹਨ। ਓਲੰਪਿਕ ਦੇ ਦੌਰਾਨ ਇਨ੍ਹਾਂ ਖੇਡਾਂ ਨਾਲ ਜੁੜੇ ਜਿੰਨੇ ਮਾਮਲੇ ਸਾਹਮਣੇ ਆਏ ਉਨ੍ਹਾਂ ’ਚੋਂ 307 ਜਾਪਾਨ ਦੇ ਨਿਵਾਸੀ ਸਨ। ਖੇਡ ਸ਼ੁਰੂ ਹੋਣ ਤੋਂ ਲੈ ਕੇ ਸਮਾਪਤ ਹੋਣ ਤਕ ਜੋ 458 ਮਾਮਲੇ ਆਏ ਉਨ੍ਹਾਂ ’ਚ 29 ਖਿਡਾਰੀ ਵੀ ਸ਼ਾਮਲ ਹਨ।