COA ''ਤੇ ਭੜਕੇ ਜੰਮੂ-ਕਸ਼ਮੀਰ ਦੇ ਕ੍ਰਿਕਟਰ, ਇਰਫਾਨ ਪਠਾਨ ਵੀ ਸਵਾਲਾ ਦੇ ਘੇਰੇ ''ਚ

07/22/2019 6:34:34 PM

ਜੰਮੂ— ਜੰਮੂ-ਕਸ਼ਮੀਰ ਦੇ ਸਾਬਕਾ ਰਣਜੀ ਕ੍ਰਿਕਟਰਾਂ ਨੇ ਖਿਡਾਰੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ  ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਜਲਦ ਤੋਂ ਜਲਦ ਲਾਗੂ ਕਰਨ ਦੀ ਮੰਗ ਕੀਤੀ ਹੈ ਤੇ ਨਾਲ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦਾ ਸੰਚਾਲਨ ਕਰ ਰਹੀ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਦੀ ਵੀ ਆਲੋਚਨਾ ਕੀਤੀ ਹੈ। ਜੰਮੂ-ਕਸ਼ਮੀਰ ਦੇ ਕ੍ਰਿਕਟਰਾਂ ਅਨੁਸਾਰ ਮੌਜੂਦਾ ਬੋਰਡ ਵਿਚ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਨਾ ਕੀਤੇ ਜਾਣ ਤੋਂ ਖਿਡਾਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਬਕਾ ਖਿਡਾਰੀਆਂ ਨੇ ਲਿਖਤ ਪੱਤਰ ਵਿਚ ਕਿਹਾ, ''ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਸਾਬਕਾ ਕ੍ਰਿਕਟਰਾਂ ਸਮੇਤ ਸਾਰੇ ਪੱਧਰ ਦੇ ਖਿਡਾਰੀਆਂ ਨੂੰ ਜਬੂਰ ਕਰਨ ਦੀ ਗੱਲ ਕਰਦੀਆਂ ਹਨ ਪਰ ਮੌਜੂਦਾ ਜੰਮੂ-ਕਸ਼ਮੀਰ ਕ੍ਰਿਕਟ ਸੰਘ ਆਪਣੇ ਨਿੱਜੀ ਫਾਇਦਾਂ ਦੇ ਬਾਰੇ ਵਿਚ ਸੋਚ ਰਿਹਾ ਹੈ ਤੇ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਦੇ ਬਿਲਕੁਲ ਉਲਟ ਕੰਮ ਕਰ ਰਿਹਾ ਹੈ।''

PunjabKesari

ਸਾਬਕਾ ਕ੍ਰਿਕਟਰਾਂ ਨੇ ਸੀ. ਓ. ਏ. ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕਮੇਟੀ ਰਾਜ ਬੋਰਡ ਵਿਚ ਪਾਰਦਰਸ਼ਤਾ ਲਿਆਉਣ ਵਿਚ ਅਸਫਲ ਰਹੀ ਹੈ ਤੇ ਸਾਬਕਾ ਖਿਡਾਰੀਆਂ ਦੇ ਭਵਿੱਖ ਨੂੰ ਲੈ ਕੇ ਵੀ ਕੋਈ ਉਪਯੋਗੀ ਕਦਮ ਨਹੀਂ ਚੁੱਕਿਆ ਗਿਆ ਹੈ। ਉਨ੍ਹਾਂ ਨੇ ਕਿਹਾ, ''ਲੋਢਾ ਕਮੇਟੀ ਅਨੁਸਾਰ ਕ੍ਰਿਕਟਰ ਸਲਾਹਕਾਰ ਕਮੇਟੀ (ਸੀ. ਏ. ਸੀ.) ਵਿਚ ਸਾਬਕਾ ਖਿਡਾਰੀਆਂ ਨੂੰ ਸ਼ਾਮਲ ਕੀਤੇ ਜਾਣ ਦੀ ਸਿਫਾਰਸ਼ ਕੀਤੀ ਗਈ ਸੀ ਤਾਂ ਕਿ ਜੇ. ਕੇ. ਸੀ. ਏ. ਵਿਚ ਪੇਸ਼ੇਵਰ ਕ੍ਰਿਕਟਰਾਂ ਦੀ ਬਿਹਤਰੀ ਲਈ ਕੰਮ ਕੀਤੇ ਜਾ ਸਕਣ ਪਰ ਸੀ. ਓ. ਏ ਅਜਿਹਾ ਕਰਨ ਵਿਚ ਅਸਰਮਥ ਰਿਹਾ।'' ਉਨ੍ਹਾਂ ਨੇ ਦੋਸ਼ ਲਾਉਂਦਿਆਂ ਕਿਹਾ, ''ਇਹ ਦੇਖਿਆ ਗਿਆ ਹੈ ਕਿ ਬਾਹਰੀ ਕ੍ਰਿਕਟਰਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਚੰਗੀ ਤਨਖਾਹ ਦਿੱਤੀ ਜਾ ਰਹੀ ਹੈ ਜਦਕਿ ਘਰੇਲੂ ਚੋਣਕਾਰਾਂ ਤੇ ਕੋਚਾਂ ਨੂੰ ਨਾ ਤਾਂ ਪੂਰਾ ਕਰਾਰ ਮਿਲਦਾ ਹੈ ਤੇ ਨਾ ਹੀ ਬੋਰਡ ਤੋਂ ਉਨ੍ਹਾਂ ਨੂੰ ਚੰਗੀ ਤਨਖਾਹ ਮਿਲਦੀ ਹੈ।''
ਸਾਬਕਾ ਕ੍ਰਿਕਟਰਾਂ ਨੇ ਬਾਹਰ ਤੋਂ ਕੋਚ ਤੇ ਚੋਣਕਾਰਾਂ ਦੀ ਨਿਯੁਕਤੀ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।

PunjabKesari

ਜ਼ਿਕਰਯੋਗ ਹੈ ਕਿ ਇਰਫਾਨ ਪਠਾਨ ਦੀ ਬੋਰਡ ਵਿਚ ਨਿਯੁਕਤੀ 'ਤੇ ਵੀ ਸਵਾਲ ਉਠ ਰਹੇ  ਹਨ, ਜਿਹੜਾ ਜੰਮੂ-ਕਸ਼ਮੀ ਤੋਂ ਬਾਹਰ ਦਾ ਖਿਡਾਰੀ ਹੈ। ਪਠਾਨ ਨੂੰ 2018-19 ਵਿਚ ਜੇ. ਕੇ. ਸੀ. ਏ. ਵਿਚ ਮੈਂਟਰ ਕਮ ਖਿਡਾਰੀ ਨਿਯੁਕਤ ਕੀਤਾ ਗਿਆ ਸੀ। ਪਠਾਨ ਦਾ ਪ੍ਰਦਰਸ਼ਨ ਔਸਤ ਰਹਿਣ ਦੇ ਬਾਵਜੂਦ ਘਰੇਲੂ ਕ੍ਰਿਕਟ ਸੰਘ ਨੇ ਅਗਲੇ ਸੈਸ਼ਨ ਲਈ ਵੀ ਉਸਦੇ ਨਾਲ ਕਰਾਰ ਕੀਤਾ ਹੈ। ਸਾਬਕਾ ਕ੍ਰਿਕਟਰਾਂ ਨੇ ਬੀ. ਸੀ. ਸੀ. ਆਈ. ਤੋਂ ਵੀ ਲਿਖਤ ਸ਼ਿਕਾਇਤ ਕੀਤੀ ਹੈ ਤੇ ਸੀ. ਈ. ਓ. ਵਲੋਂ ਚਲਾਏ ਜਾ ਰਹੇ ਜੇ. ਕੇ. ਸੀ. ਏ. ਦੇ ਕੰਮ ਦੀ ਸਮੀਖਿਆ ਦੀ ਮੰਗ ਕੀਤੀ ਹੈ। ਸਾਬਕਾ ਖਿਡਾਰੀਆਂ ਦੀ ਮੀਟਿੰਗ ਵਿਚ ਸੀਨੀਅਰ ਕ੍ਰਿਕਟਰਾਂ ਕੰਵਲਜੀਤ ਸਿੰਘ, ਵਿਧਿਆ ਭਾਸਕਰ, ਅਸ਼ਵਨੀ ਗੁਪਤਾ, ਵਿਜੇ ਸ਼ਰਮਾ, ਧਰੁਵ ਮਹਾਜਨ, ਰਾਜ ਕੁਮਾਰ, ਵਿਵੇਕ ਸ਼ਰਮਾ, ਵਿਕ੍ਰਾਂਤ ਟਾਗਰ, ਸਮੀਰ ਖਜੂਰੀਆ, ਜਗਤਾਰ ਸਿੰਘ, ਰਾਕੇਸ਼ ਚੋਪੜਾ ਤੇ ਸੰਜੇ ਸ਼ਰਮਾ ਸਮੇਤ ਕਈ ਖਿਡਾਰੀਆਂ ਨੇ ਹਿੱਸਾ ਲਿਆ।


Related News