WC ਦੇ ਫਾਈਨਲ ਮੈਚ ਦੀਆਂ ਟਿਕਟਾਂ ਖ਼ਰੀਦ ਬੁਰੇ ਫਸੇ ਭਾਰਤੀ, ਨੀਸ਼ਮ ਨੇ ਕੀਤੀ ਇਹ ਅਪੀਲ

Saturday, Jul 13, 2019 - 12:36 PM (IST)

WC ਦੇ ਫਾਈਨਲ ਮੈਚ ਦੀਆਂ ਟਿਕਟਾਂ ਖ਼ਰੀਦ ਬੁਰੇ ਫਸੇ ਭਾਰਤੀ, ਨੀਸ਼ਮ ਨੇ ਕੀਤੀ ਇਹ ਅਪੀਲ

ਸਪੋਰਟਸ ਡੈਸਕ— ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ 2019 ਦਾ ਫਾਈਨਲ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ ਜਦਕਿ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਅਤੇ ਵਰਲਡ ਕੱਪ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾਣ ਵਾਲਾ ਭਾਰਤ ਸੈਮੀਫਾਈਨਲ 'ਚ ਹਾਰ ਕੇ ਇਸ ਟੂਰਨਾਮੈਂਟ ਤੋਂ ਬਾਹਰ ਹੋ ਚੁੱਕਾ ਹੈ ਪਰ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੇ ਵੱਡੀ ਗਿਣਤੀ 'ਚ ਫਾਈਨਲ ਮੈਚ ਦੇ ਟਿਕਟ ਅਡਵਾਂਸ 'ਚ ਹੀ ਖਰੀਦ ਲਏ ਸਨ। ਉਨ੍ਹਾਂ ਨੂੰ ਇਹ ਉਮੀਦ ਸੀ ਕਿ ਭਾਰਤੀ ਟੀਮ ਫਾਈਨਲ 'ਚ ਪਹੁੰਚੇਗੀ ਪਰ ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਅਜਿਹੇ 'ਚ ਨਿਰਾਸ਼ ਭਾਰਤੀ ਕ੍ਰਿਕਟ ਫੈਂਸ ਆਪਣੇ ਨੁਕਸਾਨ ਦੀ ਭਰਪਾਈ ਲਈ ਹੁਣ ਟਿਕਟਾਂ ਨੂੰ ਉੱਚੀਆਂ ਕੀਮਤਾਂ 'ਚ ਵੇਚ ਸਕਦੇ ਹਨ। 
PunjabKesari
ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਆਲਰਾਊਂਡਰ ਜੇਮਸ ਨੀਸ਼ਮ ਨੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਭਾਰਤੀ ਕ੍ਰਿਕਟ ਫੈਂਸ ਤੋਂ ਇਕ ਭਾਵੁਕ ਅਪੀਲ ਕੀਤੀ ਹੈ। ਨੀਸ਼ਮ ਨੇ 14 ਜੁਲਾਈ ਨੂੰ ਇੰਗਲੈਂਡ ਖਿਲਾਫ ਫਾਈਨਲ ਮੈਚ ਤੋਂ ਪਹਿਲਾਂ ਭਾਰਤੀ ਫੈਂਸ ਨੂੰ ਕਿਹਾ ਹੈ ਕਿ ਉਹ ਮੈਚ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਨਾ ਕਰਨ। ਨੀਸ਼ਮ ਨੇ ਟਵੀਟ ਕਰਕੇ ਲਿਖਿਆ, ''ਭਾਰਤੀ ਕ੍ਰਿਕਟ ਫੈਂਸ ਜੇਕਰ ਤੁਸੀਂ ਫਾਈਨਲ ਮੈਚ ਦੇਖਣ ਨਹੀਂ ਆ ਰਹੇ ਤਾਂ ਤੁਹਾਡੇ ਤੋਂ ਅਪੀਲ ਹੈ ਕਿ ਤੁਸੀਂ ਟਿਕਟ ਨੂੰ ਆਫੀਸ਼ੀਅਲ ਸਾਈਟ 'ਤੇ ਮੁੜ ਤੋਂ ਵੇਚ ਦਿਓ। ਮੈਂ ਜਾਣਦਾ ਹਾਂ ਕਿ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਇਸ ਤੋਂ ਪ੍ਰਾਫਿਟ ਕਮਾ ਸਕਦੇ ਹੋ ਪਰ ਤੁਸੀਂ ਦੂਜੇ ਦੇਸ਼ ਦੇ ਕ੍ਰਿਕਟ ਫੈਂਸ ਬਾਰੇ ਵੀ ਸੋਚੋ।''

PunjabKesari


author

Tarsem Singh

Content Editor

Related News