ਜੇਮਸ ਫ੍ਰੈਂਕਲਿਨ ਹੋਣਗੇ ਸਨਰਾਈਜ਼ਰਜ਼ ਹੈਦਰਾਬਾਦ ਦੇ ਨਵੇਂ ਗੇਂਦਬਾਜ਼ੀ ਕੋਚ

Sunday, Mar 03, 2024 - 06:48 PM (IST)

ਜੇਮਸ ਫ੍ਰੈਂਕਲਿਨ ਹੋਣਗੇ ਸਨਰਾਈਜ਼ਰਜ਼ ਹੈਦਰਾਬਾਦ ਦੇ ਨਵੇਂ ਗੇਂਦਬਾਜ਼ੀ ਕੋਚ

ਮੁੰਬਈ– ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਜੇਮਸ ਫ੍ਰੈਂਕਲਿਨ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) 2024 ਵਿਚ ਸਨਰਾਈਜ਼ਰਜ਼ ਹੈਦਰਾਬਾਦ ਦਾ ਗੇਂਦਬਾਜ਼ੀ ਕੋਚ ਬਣਾਇਆ ਗਿਆ ਹੈ। ਫ੍ਰੈਂਕਲਿਨ 2022 ਵਿਚ ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ੀ ਕੋਚ ਬਣਾਏ ਗਏ ਡੇਲ ਸਟੇਨ ਦਾ ਸਥਾਨ ਲਵੇਗਾ। ਸਟੇਨ ਨੇ ਨਿੱਜੀ ਕਾਰਨਾਂ ਕਾਰਨ ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ੀ ਕੋਚ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਸਾਲ 2011 ਤੇ 2012 ਵਿਚ ਮੁੰਬਈ ਇੰਡੀਅਨਜ਼ ਲਈ ਖੇਡਣ ਵਾਲੇ ਫ੍ਰੈਂਕਲਿਨ ਲਈ ਇਹ ਆਈ. ਪੀ. ਐੱਲ. ਵਿਚ ਉਸਦਾ ਪਹਿਲਾ ਕੋਚਿੰਗ ਕਾਰਜਕਾਲ ਹੋਵੇਗਾ। ਫ੍ਰੈਂਕਲਿਨ ਨੇ ਡਰਹਮ ਵਿਚ ਮੁੱਖ ਕੋਚ ਦੇ ਰੂਪ ਵਿਚ ਵੀ ਕੰਮ ਕੀਤਾ ਹੈ ਤੇ ਇਸ ਸਮੇਂ ਪੀ. ਐੱਸ. ਐੱਲ. ਵਿਚ ਇਸਲਾਮਾਬਾਦ ਯੂਨਾਈਟਿਡ ਵਿਚ ਸਹਾਇਕ ਕੋਚ ਹੈ।


author

Aarti dhillon

Content Editor

Related News