ਐਂਡਰਸਨ ਨੇ ਟੈਸਟ ''ਚ ਪੂਰੀਆਂ ਕੀਤੀਆਂ 650 ਵਿਕਟਾਂ

Tuesday, Jun 14, 2022 - 01:30 PM (IST)

ਐਂਡਰਸਨ ਨੇ ਟੈਸਟ ''ਚ ਪੂਰੀਆਂ ਕੀਤੀਆਂ 650 ਵਿਕਟਾਂ

ਨਾਟਿੰਘਮ (ਏਜੰਸੀ)- ਸਵਿੰਗ ਗੇਂਦਬਾਜ਼ੀ ਦੇ ਬੇਤਾਜ ਬਾਦਸ਼ਾਹ ਇੰਗਲੈਂਡ ਦੇ ਜੇਮਸ ਐਂਡਰਸਨ ਨੇ ਆਪਣੇ ਸ਼ਾਨਦਾਰ ਕ੍ਰਿਕਟ ਕਰੀਅਰ ਵਿਚ ਇਕ ਹੋਰ ਰਿਕਾਰਡ ਬਣਾਉਂਦੇ ਹੋਏ ਟੈਸਟ ਕ੍ਰਿਕਟ ਵਿਚ 650 ਵਿਕਟਾਂ ਪੂਰੀਆਂ ਕਰ ਲਈਆਂ ਹਨ। ਐਂਡਰਸਨ ਨੇ ਸੋਮਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਜਾ ਰਹੇ ਦੂਜੇ ਟੈਸਟ ਦੇ ਚੌਥੇ ਦਿਨ ਟਾਮ ਲੈਥਮ ਨੂੰ ਆਊਟ ਕਰਦੇ ਹੋਏ ਇਹ ਰਿਕਾਰਡ ਬਣਾਇਆ।

ਟ੍ਰੇਂਟ ਬ੍ਰਿਜ ਟੈਸਟ ਦੀ ਪਹਿਲੀ ਪਾਰੀ 'ਚ ਨਿਊਜ਼ੀਲੈਂਡ ਨੇ 553 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ, ਜਿਸ ਦੇ ਜਵਾਬ 'ਚ ਇੰਗਲੈਂਡ ਨੇ 539 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੀ ਪਾਰੀ ਦੀ ਸ਼ੁਰੂਆਤ ਕਰਨ ਉਤਰੇ ਲੈਥਮ ਨੂੰ ਐਂਡਰਸਨ ਨੇ ਪਹਿਲੇ ਓਵਰ ਵਿੱਚ ਹੀ 4 ਦੌੜਾਂ ਦੇ ਸਕੋਰ ’ਤੇ ਆਊਟ ਕੀਤਾ। ਐਂਡਰਸਨ ਨੇ ਆਪਣੇ ਟੈਸਟ ਕਰੀਅਰ ਵਿੱਚ 171 ਮੈਚਾਂ ਵਿੱਚ 318 ਪਾਰੀਆਂ ਖੇਡੀਆਂ ਹਨ, ਜਿਸ ਵਿੱਚ ਉਨ੍ਹਾਂ ਨੇ 26.47 ਦੀ ਔਸਤ ਨਾਲ 650 ਵਿਕਟਾਂ ਲਈਆਂ ਹਨ।

ਇਸ ਦੌਰਾਨ ਉਨ੍ਹਾਂ ਨੇ 31 ਵਾਰ 5 ਵਿਕਟਾਂ ਅਤੇ ਤਿੰਨ ਵਾਰ 10 ਵਿਕਟਾਂ ਝਟਕਾਈਆਂ ਹਨ। ਐਸ਼ੇਜ਼ 2021-22 ਵਿੱਚ ਇੰਗਲੈਂਡ ਦੀ 4-0 ਦੀ ਹਾਰ ਤੋਂ ਬਾਅਦ ਐਂਡਰਸਨ ਅਤੇ ਸਟੂਅਰਟ ਬ੍ਰਾਡ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ, ਪਰ ਦੋਵੇਂ ਗੇਂਦਬਾਜ਼ਾਂ ਨੇ ਮੈਕੁਲਮ-ਸਟੋਕਸ ਏਰਾ ਵਿੱਚ ਨਿਊਜ਼ੀਲੈਂਡ ਸੀਰੀਜ਼ ਲਈ ਵਾਪਸੀ ਕੀਤੀ ਹੈ। ਐਂਡਰਸਨ ਨੇ ਇਸ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਹੁਣ ਤੱਕ 2 ਮੈਚਾਂ 'ਚ 10 ਵਿਕਟਾਂ ਹਾਸਲ ਕੀਤੀਆਂ ਹਨ।


author

cherry

Content Editor

Related News