ਜਾਮਿਬਆ ਤੇ ਉਰੂਗਵੇ ਅੰਡਰ-20 ਵਿਸ਼ਵ ਕੱਪ ਦੇ ਅਗਲੇ ਗੇੜ ''ਚ

05/25/2017 12:22:47 AM


ਸੋਲ— ਜਾਮਿਬਆ ਅਤੇ ਉਰੂਗਵੇ ਨੇ 2 ਮੈਚਾਂ 'ਚ ਦੂਜੀ ਜਿੱਤ ਦਰਜ ਕਰਨ ਦੇ ਨਾਲ ਹੀ ਅੰਡਰ-20 ਵਿਸ਼ਵ ਕੱਪ ਦੇ ਅਗਲੇ ਗੇੜ 'ਚ ਪਹੁੰਚ ਗਈ ਹੈ। ਜਾਮਿਬਆ ਨੇ ਗਰੁੱਪ 'ਸੀ' ਦੇ ਮੁਕਾਬਲੇ 'ਚ ਈਰਾਨ ਨੂੰ 4-2 ਨਾਲ ਹਰਾ ਦਿੱਤਾ, ਜਦਕਿ ਉਰੂਗਵੇ ਨੇ ਗਰੁੱਪ 'ਡੀ' 'ਚ ਜਾਪਾਨ ਨੂੰ 2-0 ਨਾਲ ਹਰਾ ਦਿੱਤਾ। ਈਰਾਨ ਗਰੁੱਪ 'ਸੀ' 'ਚ 3 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਕੋਸਟਾ ਰਿਕਾ ਅਤੇ ਪੁਰਤਗਾਲ ਨੇ 1-1 ਨਾਲ ਡਰਾਅ ਖੇਡਿਆ। ਫਾਈਨਲ 11 ਜੂਨ ਨੂੰ ਖੇਡੇਗੀ। ਗਰੁੱਪ ਦੇ ਹੋਰ ਮੈਚਾਂ 'ਚ ਇਟਲੀ ਨੇ ਸ਼ੁਰੂਆਤੀ ਮੈਚ 'ਚ ਮਿਲੀ ਹਾਰ ਨਾਲ ਵਾਪਸੀ ਕਰਦੇ ਹੋਏ ਦੱਖਣੀ ਅਫਰੀਕਾ ਨੇ 2-0 ਨਾਲ ਜਿੱਤ ਦਰਜ ਕੀਤੀ।


Related News