17 ਮੈਚਾਂ 'ਚ 73 ਵਿਕਟਾਂ ਲੈਣ ਵਾਲਾ ਇਹ ਆਲਰਾਊਂਡਰ ਇੰਡੀਆ ਏ ਲਿਸਟ 'ਚ ਜਗ੍ਹਾ ਨਾ ਬਣਾਉਣ ਕਾਰਨ ਨਿਰਾਸ਼

05/16/2019 9:46:31 AM

ਸਪੋਰਟਸ ਡੈਸਕ— ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਦੇ ਖਿਲਾਫ ਆਗਾਮੀ ਦੋ ਪੱਖੀ ਸੀਰੀਜ਼ ਲਈ ਇੰਡੀਆ ਏ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇੰਡੀਆ ਏ ਟੀਮ 'ਚ ਜਲਜ ਸਕਸੇਨਾ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ ਜਿਸ ਕਾਰਨ ਉਹ ਕਾਫੀ ਨਿਰਾਸ਼ ਹੈ ਅਤੇ ਟਵਿੱਟਰ 'ਤੇ ਚੋਣਕਰਤਾਵਾਂ ਤੋਂ ਸਵਾਲ ਕੀਤਾ ਹੈ। ਆਲਰਾਊਂਡਰ ਜਲਜ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਮੈਂ ਇੰਨਾ ਬੁਰਾ ਕੀ ਕੀਤਾ ਹੈ ਜਿਸ ਦਾ ਮੈਂ ਹੱਕਦਾਰ ਸੀ? ਜ਼ਿਕਰਯੋਗ ਹੈ ਕਿ 25 ਮਈ ਤੋਂ ਅਣਅਧਿਕਾਰਤ ਟੈਸਟ ਅਤੇ ਪੰਜ ਵਨ ਡੇ ਮੈਚ ਹੋਣ ਜਾ ਰਹੇ ਹਨ। ਇੰਡੀਆ ਏ ਟੀਮ ਤਿੰਨ ਟੈਸਟ ਮੈਚ ਅਤੇ 5 ਵਨ ਡੇ ਮੈਚ ਖੇਡੇਗੀ।
 

17 ਮੈਚਾਂ 'ਚ 73 ਵਿਕਟਾਂ ਲੈ ਚੁੱਕੇ ਹਨ ਜਲਜ ਸਕਸੇਨਾ
ਸੀਰੀਜ਼ ਚੋਣਕਰਤਾਵਾਂ ਨੁੰ ਪ੍ਰਭਾਵਿਤ ਕਰਨ ਲਈ ਹੁੰਦੀ ਹੈ ਤਾਂ ਜੋ ਖਿਡਾਰੀ ਸੀਨੀਅਰ ਟੀਮ 'ਚ ਖੇਡ ਸਕਣ। ਹਾਲਾਂਕਿ ਜਲਜ ਚੋਣਕਰਤਾਵਾਂ ਨੂੰ ਆਪਣੀ ਖੇਡ ਨਾਲ ਪ੍ਰਭਾਵਿਤ ਨਹੀਂ ਕਰ ਸਕੇ। ਉਹ ਇਸ ਕਾਰਨ ਹੈਰਾਨ ਵੀ ਹਨ ਕਿਉਂਕਿ ਭਾਰਤ ਦੇ ਘਰੇਲੂ ਸਰਕਟ 'ਚ ਜਲਜ ਪ੍ਰਮੁੱਖ ਖਿਡਾਰੀਆਂ ਦੀ ਸੂਚੀ 'ਚ ਆਉਂਦੇ ਹਨ। ਇੰਗਲੈਂਡ ਲਾਇੰਸ ਦੇ ਨਾਲ ਖੇਡੀ ਗਈ ਸੀਰੀਜ਼ 'ਚ ਉਹ ਇੰਡੀਆ ਏ ਟੀਮ ਦਾ ਹਿੱਸਾ ਸਨ ਅਤੇ ਉਨ੍ਹਾਂ ਨੇ ਇੰਗਲੈਂਡ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ ਸੀ। ਅੰਤਿਮ ਦੋ ਮੈਚਾਂ 'ਚ ਜਲਜ ਨੇ 7 ਵਿਕਟ ਹਾਸਲ ਕੀਤੇ ਸਨ ਜਦਕਿ 28 ਦੌੜਾਂ ਵੀ ਬਣਾਈਆਂ ਸਨ। ਪਿਛਲੇ ਦੋ ਫਰਸਟ ਕਲਾਸ ਸੀਜ਼ਨ 'ਚ ਜਲਜ ਦਾ ਬੱਲੇਬਾਜ਼ੀ 'ਚ 44.00 ਅਤੇ ਗੇਂਦਬਾਜ਼ੀ 'ਚ 20.41 ਦਾ ਔਸਤ ਰਿਹਾ ਹੈ। ਇੰਨਾ ਹੀ ਨਹੀਂ ਇਸ ਦੌਰਾਨ ਉਹ 17 ਮੈਚਾਂ 'ਚ 73 ਵਿਕਟ ਵੀ ਆਪਣੇ ਨਾਂ ਕਰ ਚੁੱਕੇ ਹਨ।

 


Tarsem Singh

Content Editor

Related News