ਜੈਰਾਮ ਹਾਰੇ, ਚੀਨੀ ਤਾਈਪੈ ਬੈਡਮਿੰਟਨ ''ਚ ਭਾਰਤੀ ਚੁਣੌਤੀ ਖਤਮ
Saturday, Oct 06, 2018 - 01:32 AM (IST)

ਤਾਈਪੈ ਸਿਟੀ— ਅਜੇ ਜੈਰਾਮ ਸ਼ੁੱਕਰਵਾਰ ਨੂੰ ਇੱਥੇ ਕੁਆਟਰਫਾਈਨਲ 'ਚ ਸਿੱਧੇ ਸੈੱਟ 'ਚ ਹਾਰ ਕੇ ਬਾਹਰ ਹੋ ਗਏ, ਜਿਸ ਨਾਲ ਚੀਨੀ ਤਾਈਪੈ ਬੀਡਬਲਯੂ. ਐੱਫ. ਵਿਸ਼ਵ ਟੂਰ ਸੁਪਰ 300 ਬੈਡਮਿੰਟਨ ਟੂਰਨਾਮੈਂਟ 'ਚ ਭਾਰਤੀ ਚੁਣੌਤੀ ਵੀ ਖਤਮ ਹੋ ਗਈ। ਜੈਰਾਮ ਨੂੰ ਮਲੇਸ਼ੀਆ ਦੇ ਲੀ ਜੀ ਜੀਆ ਤੋਂ ਕੇਵਲ 28 ਮਿੰਟ 16-21, 9-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਸੈੱਟ 'ਚ ਜੈਰਾਮ ਨੇ 16 ਅੰਕ ਤਕ ਬਰਾਬਰੀ ਦੀ ਟੱਕਰ ਦਿੱਤੀ ਪਰ ਇਸ ਤੋਂ ਬਾਅਦ ਮਲੇਸ਼ੀਆਈ ਖਿਡਾਰੀ ਨੇ ਉਸ ਨੂੰ ਕੋਈ ਮੌਕਾ ਨਹੀਂ ਦਿੱਤਾ। ਟੂਰਨਾਮੈਂਟ 'ਚ ਹਿੱਸਾ ਲੈ ਰਹੇ ਇਕ ਹੋਰ ਭਾਰਤੀ ਸੌਰਵ ਵਰਮਾ ਵੀਰਵਾਰ ਨੂੰ ਹਾਰ ਕੇ ਬਾਹਰ ਹੋ ਗਏ ਸਨ।