ਜਡੇਜਾ ਨੇ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀ ''ਵਰਕਆਊਟ ਸੈਲਫੀ''

05/12/2020 1:12:37 AM

ਨਵੀਂ ਦਿੱਲੀ— ਭਾਰਤੀ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਲਾਕਡਾਊਨ ਦੇ ਕਾਰਨ ਆਪਣੇ ਘਰ ਹਨ ਤੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰ ਰਹੇ ਹਨ। ਉਨ੍ਹਾਂ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਆਪਣੀ 'ਵਰਕਆਊਟ ਸੈਲਫੀ' ਸ਼ੇਅਰ ਕੀਤੀ। ਇਸ ਤਸਵੀਰ 'ਚ ਜਡੇਜਾ ਜਿਮ 'ਚ ਵਰਕਆਊਟ ਦੇ ਬਾਅਦ ਪਸੀਨੇ 'ਚ ਨਹਾਤੇ ਹੋਏ ਦਿਖ ਰਹੇ ਹਨ। 31 ਸਾਲਾ ਜਡੇਜਾ ਨੇ ਇਸ ਫੋਟੋ ਦੇ ਨਾਲ ਕੈਪਸ਼ਨ ਲਿਖਿਆ— 'ਕੰਮ ਜਾਰੀ ਹੈ।' ਉਨ੍ਹਾਂ ਨੇ ਹੈਸ਼ਟੈਗ 'ਚ ਇਸਤੇਮਾਲ ਕੀਤਾ #GettingFit ਭਾਵ ਕਿ ਉਹ ਫਿੱਟ ਹੋ ਰਹੇ ਹਨ। ਉਨ੍ਹਾਂ ਨੇ ਦੂਜੇ ਹੈਸ਼ ਟੈਗ 'ਚ ਲਿਖਿਆ, ਵਰਕਆਊਟ ਰੂਟੀਨ।


ਕੋਰੋਨਾ ਵਾਇਸ ਤੋਂ ਬਚਾਅ ਦੇ ਤੌਰ 'ਤੇ ਪੂਰੇ ਦੇਸ਼ 'ਚ ਲਾਕਡਾਊਨ ਐਲਾਨ ਕੀਤਾ ਹੈ ਤੇ ਇਸ ਦੇ ਕਾਰਨ ਸਾਰੇ ਖੇਡ ਮੁਕਾਬਲਿਆਂ 'ਤੇ ਬ੍ਰੇਕ ਲੱਗਿਆ ਹੋਇਆ ਹੈ। ਅਜਿਹੇ 'ਚ ਖੇਡ ਜਗਤ ਦੀਆਂ ਦਿੱਗਜ ਹਸਤੀਆਂ ਆਪਣੇ-ਆਪਣੇ ਘਰਾਂ 'ਚ ਸਮਾਂ ਬਤੀਤ ਕਰ ਰਹੇ ਹਨ।


Gurdeep Singh

Content Editor

Related News