ਹਰ ਦੂਜੀ ਗੇਂਦ ''ਤੇ ਗ੍ਰੈਂਡਹੋਮੇ ਦਾ ਵਿਕਟ ਹਾਸਲ ਕਰ ਰਿਹਾ ਹੈ ਜਡੇਜਾ

Monday, Jan 27, 2020 - 12:54 AM (IST)

ਹਰ ਦੂਜੀ ਗੇਂਦ ''ਤੇ ਗ੍ਰੈਂਡਹੋਮੇ ਦਾ ਵਿਕਟ ਹਾਸਲ ਕਰ ਰਿਹਾ ਹੈ ਜਡੇਜਾ

ਨਵੀਂ ਦਿੱਲੀ— ਭਾਰਤੀ ਸਪਿਨਰ ਰਵਿੰਦਰ ਜਡੇਜਾ ਦਾ ਜਾਦੂ ਆਕਲੈਂਡ 'ਚ ਨਿਊਜ਼ੀਲੈਂਡ ਵਿਰੁੱਧ ਖੇਡੇ ਗਏ ਦੂਜੇ ਟੀ-20 ਮੈਚ 'ਚ ਵੀ ਚੱਲਿਆ। ਜਡੇਜਾ ਨੇ 4 ਓਵਰਾਂ 'ਚ ਸਿਰਫ 18 ਦੌੜਾਂ ਦਿੰਦੇ ਹੋਏ ਨਿਊਜ਼ੀਲੈਂਡ ਦੀਆਂ ਅਹਿਮ 2 ਵਿਕਟਾਂ ਹਾਸਲ ਕੀਤੀਆਂ। ਜਡੇਜਾ ਨੇ ਇਸ ਦੌਰਾਨ ਨਿਊਜ਼ੀਲੈਂਡ ਦੇ ਬੱਲੇਬਾਜ਼ ਗ੍ਰੈਂਡਹੋਮੇ ਦੇ ਖਿਲਾਫ ਇਕ ਰਿਕਾਰਡ ਵੀ ਬਣਾਇਆ। ਦਰਅਸਲ ਜਡੇਜਾ ਗ੍ਰੈਂਡਹੋਮੇ ਨੂੰ ਆਪਣੀ ਦੂਜੀ ਗੇਂਦ 'ਤੇ ਆਊਟ ਕਰ ਰਹੇ ਹਨ। ਅੰਕੜੇ ਦੇਖੀਏ ਤਾਂ ਪਤਾ ਚੱਲਦਾ ਹੈ ਕਿ ਜਡੇਜਾ ਨੇ ਹੁਣ ਤਕ ਟੀ-20 ਅੰਤਰਰਾਸ਼ਟਰੀ 'ਚ ਗ੍ਰੈਂਡਹੋਮੇ ਨੂੰ ਸਿਰਫ 7 ਗੇਂਦਾਂ ਹੀ ਕਰਵਾਈਆਂ ਹਨ। ਇਸ 'ਚ 2 ਦੌੜਾਂ 'ਤੇ 3 ਬਾਰ ਉਸ ਨੂੰ ਆਊਟ ਕਰ ਚੁੱਕੇ ਹਨ। ਯਾਨੀ ਲਗਭਗ ਹਰ ਦੂਜੀ ਗੇਂਦ 'ਤੇ ਵਿਕਟ।
ਸੀਰੀਜ਼ ਦੇ ਪਹਿਲੇ ਟੀ-20 'ਚ ਜਡੇਜਾ ਨੇ ਗ੍ਰੈਂਡਹੋਮੇ ਨੂੰ ਦੂਜੀ ਹੀ ਗੇਂਦ 'ਤੇ ਆਊਟ ਕਰ ਦਿੱਤਾ ਸੀ। ਜਡੇਜਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਕਾਰਨ ਨਿਊਜ਼ੀਲੈਂਡ ਟੀਮ 20 ਓਵਰਾਂ 'ਚ 132 ਦੌੜਾਂ ਹੀ ਬਣਾ ਸਕੀ। ਜਡੇਜਾ ਦੀਆਂ ਹੁਣ ਟੀ-20 'ਚ 38 ਵਿਕਟਾਂ ਹਨ। ਉਹ ਲਗਾਤਾਰ ਵਧੀ ਪ੍ਰਦਰਸ਼ਨ ਕਰ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰਦੇ ਨਜ਼ਰ ਆ ਰਹੇ ਹਨ।

PunjabKesari
ਆਰ. ਪੀ.  ਸਿੰਘ ਨੇ ਕੀਤੀ ਸ਼ਲਾਘਾ


ਇਰਫਾਨ ਪਠਾਨ ਨੇ ਵੀ ਕੀਤੀ ਤਾਰੀਫ

 


author

Garg

Reporter

Related News