ਨੈੱਟ ਸੈਸ਼ਨ ''ਚ ਜਡੇਜਾ ਨੇ ਕਰ ਦਿੱਤਾ ਵਿਰਾਟ ਨੂੰ ਬੋਲਡ (ਦੇਖੋਂ ਵੀਡੀਓ)
Wednesday, Oct 09, 2019 - 11:41 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਇਸ ਸਮੇਂ ਦੱਖਣੀ ਅਫਰੀਕਾ ਵਿਰੁੱਧ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ 1-0 ਨਾਲ ਅੱਗੇ ਚੱਲ ਰਹੀ ਹੈ। ਸੀਰੀਜ਼ ਦਾ ਦੂਜਾ ਟੈਸਟ ਮੈਚ 10 ਅਕਤੂਬਰ ਨੂੰ ਪੁਣੇ ਦੇ ਮੈਦਾਨ 'ਤੇ ਖੇਡਿਆ ਜਾਵੇਗਾ। ਦੂਜੇ ਟੈਸਟ ਨੂੰ ਲੈ ਕੇ ਭਾਰਤ ਜਦੋਂ ਨੈੱਟ ਸੈਸ਼ਨ 'ਚ ਰੁਝਿਆ ਸੀ ਤਾਂ ਇਸ ਦੌਰਾਨ ਭਾਰਤੀ ਸਪਿਨਰ ਰਵਿੰਦਰ ਜਡੇਜਾ ਆਪਣੀ ਇਕ ਗੇਂਦ 'ਤੇ ਕਪਤਾਨ ਵਿਰਾਟ ਕੋਹਲੀ ਨੂੰ ਬੋਲਡ ਕਰ ਚਰਚਾ 'ਚ ਆ ਗਏ। ਦਅਰਸਲ ਨੈੱਟ ਸੈਸ਼ਨ ਦੇ ਦੌਰਾਨ ਜਡੇਜਾ ਕੋਹਲੀ ਨੂੰ ਗੇਂਦਬਾਜ਼ੀ ਕਰ ਰਹੇ ਸਨ। ਇਸ ਦੌਰਾਨ ਉਹ ਜਡੇਜਾ ਦੀ ਇਕ ਗੇਂਦ ਨੂੰ ਕਟ ਮਾਰਨ ਦੇ ਚੱਕਰ 'ਚ ਬੋਲਡ ਹੋ ਗਏ।
Left-arm spinners around the world, are you watching? #INDvSA pic.twitter.com/ozrcmeO44l
— ESPNcricinfo (@ESPNcricinfo) October 9, 2019
ਟੈਸਟ 'ਚ ਨੰਬਰ 2 ਹਨ ਵਿਰਾਟ ਕੋਹਲੀ
ਵਿਰਾਟ ਕੋਹਲੀ ਦੱਖਣੀ ਅਫਰੀਕਾ ਤੋਂ ਪਹਿਲਾਂ ਵੈਸਟਇੰਡੀਜ਼ ਦੌਰੇ 'ਤੇ ਕੁਝ ਖਾਸ ਨਹੀਂ ਕਰ ਸਕਿਆ ਸੀ। ਵਿਰਾਟ ਹੁਣ ਦੂਜੇ ਟੈਸਟ 'ਚ ਉਹ ਵੱਡੀ ਪਾਰੀ ਖੇਡ ਕੇ ਆਈ. ਸੀ. ਸੀ. ਟੈਸਟ ਰੈਂਕਿੰਗ 'ਚ ਚੋਟੀ 'ਤੇ ਪਹੁੰਚਣਾ ਚਾਹੇਗਾ। ਜ਼ਿਕਰਯੋਗ ਹੈ ਕਿ ਏਸ਼ੇਜ਼ ਸੀਰੀਜ਼ ਤੋਂ ਪਹਿਲਾਂ ਕੋਹਲੀ ਰੈਂਕਿੰਗ 'ਚ ਟਾਪ 'ਤੇ ਸੀ ਪਰ ਇਸ ਵਿਚਾਲੇ ਸਟੀਵ ਸਮਿਥ ਨੇ ਧਮਾਕੇਦਾਰ ਪਾਰੀ ਖੇਡ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਸੀ। ਹੁਣ ਕੋਹਲੀ ਨੂੰ ਵਾਪਸੀ ਕਰਨ ਦੇ ਲਈ ਵਧੀਆ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੈ।