IND vs AUS: ਜਡੇਜਾ ਨੇ ਨਿਭਾਇਆ ਆਪਣਾ ਵਾਅਦਾ, 'ਉਸਤਾਦ' ਬਣ ਦਿੱਤਾ ਕੁਹੇਨਮੈਨ ਨੂੰ ਗਿਆਨ
03/16/2023 4:54:00 PM

ਨਵੀਂ ਦਿੱਲੀ– ਭਾਰਤ ਖ਼ਿਲਾਫ਼ ਟੈਸਟ ਲੜੀ ’ਚ ਪ੍ਰਭਾਵਸ਼ਾਲੀ ਡੈਬਿਊ ਕਰਨ ਵਾਲੇ ਆਸਟਰੇਲੀਆ ਦੇ ਉੱਭਰਦੇ ਹੋਏ ਖੱਬੇ ਹੱਥ ਦੇ ਸਪਿਨਰ ਮੈਥਿਊ ਕੁਹੇਨਮੈਨ ਨੇ ਕਿਹਾ ਕਿ ਉਸ ਨੂੰ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਤੋਂ ਇਸ ਕਲਾ ਨੂੰ ਲੈ ਕੇ ‘ਕੁਝ ਸ਼ਾਨਦਾਰ ਗੁਰ’ ਸਿੱਖਣ ਨੂੰ ਮਿਲੇ ਹਨ। ਕੁਹੇਨਮੈਨ ਨੇ ਕਿਹਾ ਕਿ ਜਡੇਜਾ ਨੇ ਆਪਣਾ ਵਾਅਦਾ ਨਿਭਾਇਆ ਤੇ ਐਤਵਾਰ ਨੂੰ ਅਹਿਮਦਾਬਾਦ ਵਿਚ ਚੌਥਾ ਤੇ ਆਖਰੀ ਟੈਸਟ ਡਰਾਅ ਰਹਿਣ ਦੇ ਨਾਲ ਭਾਰਤ ਦੇ ਲੜੀ 2-1 ਨਾਲ ਜਿੱਤਣ ਤੋਂ ਬਾਅਦ 15 ਮਿੰਟ ਤਕ ਹਰੇਕ ਪਹਿਲੂ ’ਤੇ ਗੱਲ ਕੀਤੀ।
ਕੁਹੇਨਮੈਨ ਨੇ ਕਿਹਾ, ‘‘ਸੰਭਾਵਿਤ 15 ਮਿੰਟ ਤਕ ਉਹ (ਜਡੇਜ) ਮੈਨੂੰ ਕੁਝ ਸ਼ਾਨਦਾਰ ਗੁਰ ਸਿਖਾ ਰਿਹਾ ਸੀ। ਅਸੀਂ ਹਰ ਚੀਜ਼ ਦੇ ਬਾਰੇ ’ਚ ਗੱਲ ਕੀਤੀ।’’ ਉਸ ਨੇ ਕਿਹਾ,‘‘ਉਸ ਨੇ ਅਗਲੀ ਵਾਰ ਮਹਾਦੀਪ ’ਚ ਆਉਣ ਲਈ ਕੁਝ ਚੰਗੇ ਟਿਪਸ ਦਿੱਤੇ ਤੇ ਨਾਲ ਹੀ ਵਰਤਨ ਲਈ ਵੀ ਕੁਝ ਗੁਰ ਸਿਖਾਏ।’’ ਕਵੀਂਸਲੈਂਡ ਦੇ ਇਸ 26 ਸਾਲਾ ਸਪਿਨਰ ਨੂੰ ਲੈੱਗ ਸਪਿਨਰ ਮਿਸ਼ੇਲ ਸਵੇਪਸਨ ਦੇ ਬਦਲ ਦੇ ਤੌਰ ’ਤੇ ਲਿਆ ਗਿਆ ਸੀ, ਜਿਹੜਾ ਦਿੱਲੀ ’ਚ ਦੂਜੇ ਟੈਸਟ ਤੋਂ ਪਹਿਲਾਂ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਵਤਨ ਪਰਤ ਗਿਆ ਸੀ।
ਇਹ ਵੀ ਪੜ੍ਹੋ : ਸ਼੍ਰੇਅਸ ਅਈਅਰ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਤੋਂ ਬਾਹਰ, ਭਾਰਤੀ ਫੀਲਡਿੰਗ ਕੋਚ ਨੇ ਕੀਤੀ ਪੁਸ਼ਟੀ
ਸਵੇਪਸਨ ਦੇ ਉਪਲੱਬਧ ਹੋਣ ’ਤੇ ਇਸ ਗੈਰ-ਤਜਰਬੇਕਾਰ ਸਪਿਨਰ ਨੂੰ ਅਕਸਰ ਕਵੀਂਸਲੈਂਡ ਦੀ ਟੀਮ ’ਚ ਜਗ੍ਹਾ ਬਣਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ ਤੇ ਉਹ 13 ਮਾਰਚ ’ਚ 34.80 ਦੀ ਔਸਤ ਨਾਲ 35 ਵਿਕਟਾਂ ਹੀ ਲੈ ਸਕਿਆ ਹੈ ਪਰ ਉਸ ਨੇ ਸ਼੍ਰੀਲੰਕ ਵਿਰੁੱਧ ਵਨ ਡੇ ਲੜੀ ’ਚ ਡੈਬਿਊ ਦੌਰਾਨ ਪ੍ਰਭਾਵਿਤ ਕੀਤਾ, ਜਿਸ ਤੋਂ ਬਾਅਦ ਉਸ ਨੂੰ ਭਾਰਤ ਦੌਰੇ ਲਈ ਬੁਲਾਇਆ ਗਿਆ ਤੇ ਕੁਹੇਨਮੈਨ ਨੇ ਨਿਰਾਸ਼ ਨਾ ਕਰਦੇ ਹੋਏ 3 ਟੈਸਟ ਮੈਚਾਂ ’ਚ 9 ਵਿਕਟਾਂ ਲਈਆਂ। ਉਸ ਨੇ ਆਸਟਰੇਲੀਆ ਨੂੰ ਇੰਦੌਰ ’ਚ ਤੀਜਾ ਟੈਸਟ ਜਿਤਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋਏ ਪਾਰੀ ’ਚ ਪਹਿਲੀ ਵਾਰ 5 ਵਿਕਟਾਂ ਸਮੇਤ ਕੁਲ 6 ਵਿਕਟਾਂ ਲਈਆਂ। ਇਹ ਆਸਟਰੇਲੀਆ ਦਾ ਤਜਰਬੇਕਾਰ ਸਪਿਨਰ ਨਾਥਨ ਲਿਓਨ ਸੀ, ਜਿਸ ਨੇ ਅਹਿਮਦਾਬਦ ਟੈਸਟ ਤੋਂ ਬਾਅਦ ਕੁਹੇਨਮੈਨ ਤੇ ਜਡੇਜਾ ਵਿਚਾਲੇ ਗੱਲਬਾਤ ਦਾ ਪ੍ਰਬੰਧ ਕੀਤਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।