ਜਦੋਂ ਜਡੇਜਾ ਹੋਏ ਬੋਲਡ ਤਾਂ ਨੰਨ੍ਹੀ ਬੱਚੀ ਇਸ ਅੰਦਾਜ਼ ''ਚ ਹੋਈ ਨਾਖੁਸ਼ (ਵੀਡੀਓ)

11/26/2015 7:48:24 PM

ਨਾਗਪੁਰ- ਸਾਊਥ ਅਫਰੀਕਾ ਵਿਚਾਲੇ ਚੱਲ ਰਹੇ ਦੂਸਰੇ ਟੈਸਟ ਮੈਚ ਦੌਰਾਨ ਜਦੋਂ ਰਵਿੰਦਰ ਜਡੇਜਾ ਬੋਲਡ ਹੋ ਗਏ ਤਾਂ ਸਟੇਡੀਅਮ ''ਚ ਬੈਠੀ ਇਕ ਨੰਨ੍ਹੀ ਭਾਰਤੀ ਟੀਮ ਦੀ ਪ੍ਰਸ਼ੰਸਕ ਨੇ ਸਿਰ ''ਤੇ ਹੱਥ ਮਾਰਦੇ ਹੋਏ ਨਾਖੁਸ਼ੀ ਜਾਹਿਰ ਕੀਤੀ। ਦਰਅਸਲ ਦੂਜੇ ਟੈਸਟ ਮੈਚ ਦੀ ਤੀਸਰੀ ਪਾਰੀ ਦੌਰਾਨ ਰਵਿੰਦਰ ਜਡੇਜਾ ਬੱਲੇਬਾਜੀ ਕਰ ਰਹੇ ਸਨ। ਇਸੇ ਦੌਰਾਨ ਵਿਰੋਧੀ ਟੀਮ ਦੇ ਗੇਂਦਬਾਜ ਬੀ.ਐਸ. ਹਾਰਮਰ ਨੇ ਗੇਂਦ ਕੀਤੀ, ਜਿਵੇਂ ਹੀ ਰਵਿੰਦਰ ਜਡੇਜਾ ਸ਼ਾਟ ਖੇਡਣ ਗਏ ਤਾਂ ਗੇਂਦ ਸਿੱਧੀ ਵਿਕਟਾਂ ''ਤੇ ਜਾ ਲੱਗੀ। ਸਟੇਡੀਅਮ ''ਚ ਮੌਜੂਦ ਨੰਨ੍ਹੀ ਭਾਰਤੀ ਟੀਮ ਦੀ ਪ੍ਰਸ਼ੰਸ਼ਕ ਇਹ ਦੇਖ ਕੇ ਸਿਰ ''ਤੇ ਹੱਥ ਮਾਰਦੇ ਹੋਏ ਮਾਯੂਸ ਹੋ ਗਈ।


Related News