ਅਈਅਰ ਨੇ ਨਿਊਜ਼ੀਲੈਂਡ ਵਿਰੁੱਧ ਡੈਬਿਊ 'ਚ ਲਗਾਇਆ ਸੈਂਕੜਾ, ਬਣਾਇਆ ਇਹ ਰਿਕਾਰਡ

11/26/2021 7:59:25 PM

ਕਾਨਪੁਰ- ਨਿਊਜ਼ੀਲੈਂਡ ਦੇ ਵਿਰੁੱਧ ਕਾਨਪੁਰ ਵਿਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ 'ਚ ਸ਼੍ਰੇਅਸ ਅਈਅਰ ਨੇ ਦੂਜੇ ਦਿਨ ਅਰਧ ਸੈਂਕੜੇ ਵਾਲੀ ਪਾਰੀ ਨੂੰ ਸੈਂਕੜੇ 'ਚ ਬਦਲਿਆ ਤੇ ਡੈਬਿਊ ਟੈਸਟ 'ਚ ਸੈਂਕੜਾ ਲਗਾਉਣ ਵਾਲੇ 16ਵੇਂ ਭਾਰਤੀ ਕ੍ਰਿਕਟਰ ਬਣ ਗਏ ਹਨ। ਅਈਅਰ ਟੈਸਟ ਖੇਡਣ ਵਾਲੇ 303ਵੇਂ ਭਾਰਤੀ ਕ੍ਰਿਕਟਰ ਹਨ। ਅਈਅਰ ਨੇ ਆਪਣੀ ਪਾਰੀ ਦੇ ਦੌਰਾਨ ਕੁੱਲ 171 ਗੇਂਦਾਂ ਦਾ ਸਾਹਮਣਾ ਕੀਤਾ ਤੇ 13 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 105 ਦੌੜਾਂ ਬਣਾਈਆਂ। ਉਹ ਟਿਮ ਸਾਊਦੀ ਦੀ ਗੇਂਦ 'ਤੇ ਵਿਲ ਯੰਗ ਦੇ ਹੱਥੋਂ ਕੈਚ ਆਊਟ ਹੋਏ।

ਇਹ ਖ਼ਬਰ ਪੜ੍ਹੋ- BAN v PAK : ਪਹਿਲੇ ਦਿਨ ਦੀ ਖੇਡ ਖਤਮ, ਬੰਗਲਾਦੇਸ਼ ਦਾ ਸਕੋਰ 253/4

PunjabKesari


ਭਾਰਤ ਦੇ ਲਈ ਟੈਸਟ ਡੈਬਿਊ 'ਤੇ ਸੈਂਕੜਾ
ਸ਼੍ਰੇਅਸ ਅਈਅਰ
16ਵੇਂ ਭਾਰਤੀ
ਡੈਬਿਊ ਪਾਰੀ 'ਤੇ 13ਵੇਂ ਭਾਰਤੀ
ਘਰ 'ਚ 10ਵੇਂ ਭਾਰਤੀ
ਕਾਨਪੁਰ 'ਚ ਦੂਜੇ ਖਿਡਾਰੀ

PunjabKesari


ਟੈਸਟ ਡੈਬਿਊ 'ਤੇ ਸੈਂਕੜਾ ਬਣਾਉਣ ਵਾਲੇ ਆਖਰੀ ਤਿੰਨ ਭਾਰਤੀ ਰੋਹਿਤ ਸ਼ਰਮਾ, ਪ੍ਰਿਥਵੀ ਸ਼ਾਹ ਤੇ ਹੁਣ ਸ਼੍ਰੇਅਸ ਅਈਅਰ ਹਨ ਤੇ ਇਹ ਸਾਰੇ ਖਿਡਾਰੀ ਮੁੰਬਈ ਤੋਂ ਹਨ।
ਟੈਸਟ ਡੈਬਿਊ 'ਤੇ ਸੈਂਕੜਾ ਲਗਾਉਣ ਵਾਲੇ ਭਾਰਤੀ
ਵਰਿੰਦਰ ਸਹਿਵਾਗ (2001)
ਸੁਰੇਸ਼ ਰੈਨਾ (2010)
ਸ਼ਿਖਰ ਧਵਨ (2013)
ਰੋਹਿਤ ਸ਼ਰਮਾ (2013)
ਪ੍ਰਿਥਵੀ ਸ਼ਾਹ (2018)
ਸ਼ੇਅਰ ਅਈਅਰ (2021)

PunjabKesari


ਟੈਸਟ ਡੈਬਿਊ 'ਚ ਨੰਬਰ 5 ਜਾਂ ਉਸ ਤੋਂ ਹੇਠਲੇ ਕ੍ਰਮ 'ਤੇ ਸੈਂਕੜਾ ਲਗਾਉਣ ਵਾਲੇ ਭਾਰਤੀ
ਵਰਿੰਦਰ ਸਹਿਵਾਗ ਬਨਾਮ ਦੱਖਣੀ ਅਫਰੀਕਾ
ਸੁਰੇਸ਼ ਰੈਨਾ ਬਨਾਮ ਸ਼੍ਰੀਲੰਕਾ
ਰੋਹਿਤ ਸ਼ਰਮਾ ਬਨਾਮ ਵੈਸਟਇੰਡੀਜ਼
ਸ਼੍ਰੇਅਸ ਅਈਅਰ ਬਨਾਮ ਨਿਊਜ਼ੀਲੈਂਡ

PunjabKesari

ਡੈਬਿਊ ਟੈਸਟ ਦੀ ਪਹਿਲੀ ਪਾਰੀ 'ਚ ਸੈਂਕੜਾ ਲਗਾਉਣ ਵਾਲੇ ਭਾਰਤੀ
1955 : ਕਰਪਾਲ ਸਿੰਘ
1964 : ਹਨੁਮੰਤ ਸਿੰਘ
1984 : ਮੁਹੰਮਦ ਅਜ਼ਹਰੂਦੀਨ
2001 : ਵਰਿੰਦਰ ਸਹਿਵਾਗ
2018 : ਪ੍ਰਿਥਵੀ ਸ਼ਾਹ
2021 : ਸ਼੍ਰੇਅਸ ਅਈਅਰ*

PunjabKesari


ਡੈਬਿਊ ਮੈਚ ਵਿਚ ਟੈਸਟ ਸੈਂਕੜਿਆਂ ਦੀ ਗਿਣਤੀ
20: ਇੰਗਲੈਂਡ
20 : ਆਸਟਰੇਲੀਆ
16 : ਭਾਰਤ*
15 : ਵੈਸਟਇੰਡੀਜ਼
13 : ਪਾਕਿਸਤਾਨ
12 : ਨਿਊਜ਼ੀਲੈਂਡ
06 : ਦੱਖਣੀ ਅਫਰੀਕਾ
04 : ਸ਼੍ਰੀਲੰਕਾ
03 : ਬੰਗਲਾਦੇਸ਼ 


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News