ਅਰਧ ਸੈਂਕੜਾ ਹੋਣ ਤੋਂ ਪਹਿਲਾਂ ਅਈਅਰ ਨੇ ਮਨਾਇਆ ਜਸ਼ਨ, ਵਿਰਾਟ ਨੇ ਕਿਹਾ- ਅਜੇ ਰੁਕੋ ਭਾਜੀ (Video)

Wednesday, Dec 18, 2019 - 07:21 PM (IST)

ਅਰਧ ਸੈਂਕੜਾ ਹੋਣ ਤੋਂ ਪਹਿਲਾਂ ਅਈਅਰ ਨੇ ਮਨਾਇਆ ਜਸ਼ਨ, ਵਿਰਾਟ ਨੇ ਕਿਹਾ- ਅਜੇ ਰੁਕੋ ਭਾਜੀ (Video)

ਸਪੋਰਟਸ ਡੈਸਕ : ਵੈਸਟਇੰਡੀਜ਼ ਖਿਲਾਫ ਖੇਡੇ ਗਏ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਵਨ ਡੇ ਵਿਚ ਭਾਰਤੀ ਟੀਮ ਦੀ ਪਾਰੀ ਦੌਰਾਨ ਇਕ ਅਜੀਬ ਕਿੱਸਾ ਦੇਖਣ ਨੂੰ ਮਿਲਿਆ। ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਅਈਅਰ ਨੇ ਲਗਾਤਾਰ ਚੌਥਾ ਅਰਧ ਸੈਂਕੜਾ ਲਾਇਆ ਪਰ ਇਸ ਦੌਰਾਨ ਅਰਧ ਸੈਂਕੜਾ ਪੂਰਾ ਕਰਨ ਤੋਂ ਪਹਿਲਾਂ ਹੀ ਉਹ ਖੁਸ਼ੀ ਮਨਾਉਣ ਲੱਗ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਕੈਮਰੇ ਵਿਚ ਕਪਤਾਨ ਕੋਹਲੀ ਵੀ ਕੈਦ ਹੋਏ ਜੋ ਉਸ ਨੂੰ ਰੁਕਣ ਦਾ ਇਸ਼ਾਰਾ ਕਰ ਰਹੇ ਸੀ।

PunjabKesari

ਇਹ ਦਿਲਚਸਪ ਪਲ 47.2 ਓਵਰ ਵਿਚ ਦੇਖਣ ਮਿਲਿਆ। ਭਾਰਤ ਦਾ ਸਕੋਰ 365/3 ਸੀ ਅਤੇ ਕ੍ਰੀਜ਼ 'ਤੇ ਅਈਅਰ ਦੇ ਨਾਲ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਖੇਡ ਰਹੇ ਸੀ। ਅਈਅਰ ਨੇ ਸ਼ਾਟ ਖੇਡਿਆ ਅਤੇ 1 ਦੌੜ ਲੈਣ ਤੋਂ ਬਾਅਦ ਅਰਧ ਸੈਂਕੜੇ ਦੀ ਖੁਸ਼ੀ ਮਨਾਉਣ ਲਈ ਬੱਲਾ ਚੁੱਕ ਦਿੱਤਾ ਅਤੇ ਪੰਤ ਵੀ ਖੇਡ ਭਾਵਨਾ ਦਿਖਾਉਂਦਿਆਂ ਉਸ ਨੂੰ ਗਲੇ ਮਿਲੇ ਪਰ ਅਈਅਰ ਦਾ ਨਿਜੀ ਸਕੋਰ ਅਜੇ 49 ਸੀ ਅਤੇ ਅਰਧ ਸੈਂਕੜਾ ਪੂਰਾ ਨਹੀਂ ਹੋਇਆ ਸੀ।

ਇਸ ਦੌਰਾਨ ਪਵੇਲੀਅਨ 'ਚ ਬੈਠੇ ਕੋਚ ਰਵੀ ਸ਼ਾਸਤਰੀ ਦੇ ਨਾਲ ਮੈਚ ਦੇਖ ਰਹੇ ਕੋਹਲੀ ਨੇ ਅਈਅਰ ਵਲ ਹੱਥ ਨਾਲ ਇਸ਼ਾਰਾ ਕੀਤਾ। ਉਸ ਕਹਿਣਾ ਚਾਹੁੰਦੇ ਸੀ ਕਿ ਰੂਕੋ ਭਾਜੀ ਅਜੇ ਫਿਫਟੀ ਨਹੀਂ ਹੋਈ ਪਰ ਅਈਅਰ ਦਾ ਧਿਆਨ ਕੋਹਲੀ ਵੱਲ ਨਹੀਂ ਗਿਆ। ਇਹ ਸਾਰੀ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ। ਅਈਅਰ ਦੀ ਪਾਰੀ ਦੀ ਗੱਲ ਕਰੀਏ ਤਾਂ ਉਸਨੇ 32 ਗੇਂਦਾਂ 'ਤੇ 3 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 53 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਹ ਵਨ ਡੇ ਵਿਚ ਆਈਅਰ ਦਾ ਚੌਥਾ ਅਰਧ ਸੈਂਕੜਾ ਹੈ।


Related News