ਇੰਗਲੈਂਡ ਦੇ ਇਸ ਦਿੱਗਜ ਗੇਂਦਬਾਜ਼ ਨੇ ਗੇਂਦ ’ਤੇ ਥੁੱਕ ਦੀ ਵਰਤੋਂ ਬੰਦ ਕਰਨ ’ਤੇ ਦਿੱਤਾ ਵੱਡਾ ਬਿਆਨ
Friday, May 22, 2020 - 12:11 PM (IST)

ਸਪੋਰਟਸ ਡੈਸਕ— ਇੰਗਲੈਂਡ ਦੇ ਧਾਕੜ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ ਮੰਨਣਾ ਹੈ ਕਿ ਜਦੋਂ ਕ੍ਰਿਕਟ ਇਕ ਫਿਰ ਮੁੜ ਸ਼ੁਰੂ ਹੋਵੇਗੀ ਤਾਂ ਉਹ ਅਤੇ ਉਨ੍ਹਾਂ ਦੇ ਟੀਮ ਸਾਥੀ ਇਕ ਦੂਜੇ ਨੂੰ ਪ੍ਰੇਰਿਤ ਕਰਨਗੇ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਇੰਗਲੈਂਡ ’ਚ ਹਰ ਤਰ੍ਹਾਂ ਦੀ ਪੇਸ਼ੇਵਰ ਕ੍ਰਿਕਟ ਗਤੀਵਿਧੀਆਂ ਇਕ ਜੁਲਾਈ ਤਕ ਲਈ ਮੁਲਤਵੀ ਹੈ। ਇੰਗਲੈਂਡ ਨੂੰ ਅਗਸਤ ’ਚ ਪਾਕਿਸਤਾਨ ਦੇ ਖਿਲਾਫ ਤਿੰਨ ਟੈਸਟ ਅਤੇ ਇਨ੍ਹੇ ਹੀ ਟੀ-20 ਮੈਚ ਖੇਡਣੇ ਹਨ।
ਐਂਡਰਸਨ ਨੇ ਸੀ. ਐੱਨ. ਐੱਨ. ਤੋਂ ਕਿਹਾ, ਅਸੀਂ ਕਿਸਮਤ ਵਾਲੇ ਹਾਂ (ਇੰਗਲੈਂਡ ’ਚ) ਕਿ ਸਾਰੇ ਟੈਸਟ ਮੈਚ ਹੋ ਗਏ ਹਨ। ਨਿਸ਼ਚਿਤ ਤੌਰ ’ਤੇ ਪਹਿਲਾਂ ਕੁਝ ਦਿਨ ਸਾਨੂੰ ਕਾਫੀ ਦਰਸ਼ਕ ਮਿਲਦੇ ਹਨ, ਇਸ ਲਈ ਆਪਣੇ ਆਪ ਨੂੰ ਪ੍ਰੇਰਿਤ ਕਰਨਾ ਕੋਈ ਮੁੱਦਾ ਨਹੀਂ ਹੈ। ਕੋਵਿਡ-19 ਮਹਾਂਮਾਰੀ ਤੋਂ ਬਾਅਦ ਕ੍ਰਿਕਟ ਜਦੋਂ ਫਿਰ ਤੋਂ ਸ਼ੁਰੂ ਹੋਵੇਗੀ ਤਾਂ ਕਈ ਚੀਜ਼ਾਂ ’ਚ ਬਦਲਾਵ ਦੇਖਣ ਨੂੰ ਮਿਲੇਗਾ ਅਤੇ ਗੇਂਦ ਨੂੰ ਚਮਕਾਉਣ ਲਈ ਥੁੱਕ ’ਤੇ ਰੋਕ ਲਗਾਉਣਾ ਵੀ ਉਨ੍ਹਾਂ ’ਚੋਂ ਇਕ ਹੈ। ਆਈ. ਸੀ. ਸੀ. ਕ੍ਰਿਕਟ ਕਮੇਟੀ ਨੇ ਇਸ ਦੀ ਸਿਫਾਰਿਸ਼ ਵੀ ਕੀਤੀ ਹੈ।
ਐਂਡਰਸਨ ਨੇ ਕਿਹਾ, ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿਉਂਕਿ ਗੇਂਦ ਨੂੰ ਸਵਿੰਗ ਕਰਾਉਣ ਦੇ ਲਈ ਤੁਹਾਨੂੰ ਗੇਂਦ ਨੂੰ ਚਮਕਾਉਣ ਅਤੇ ਉਸ ’ਤੇ ਪਾਲਿਸ਼ ਹੋਣ ’ਤੇ ਉਸ ਨੂੰ ਸੁਧਾਰਣ ’ਚ ਸਮਰਥ ਹੋਣਾ ਚਾਹੀਦਾ ਹੈ। ਇਸ ਤੇਜ਼ ਗੇਂਦਬਾਜ਼ ਨੇ ਵੀ ਕਿਹਾ ਕਿ ਉਹ ਬਾਹਰ ਨਿਕਲਣ ਅਤੇ ਫਿਰ ਤੋਂ ਖੇਡਣ ਲਈ ਬੇਤਾਬ ਹੈ। ਉਨ੍ਹਾਂ ਨੇ ਹਾਲਾਂਕਿ ਨਾਲ ਹੀ ਕਿਹਾ ਕਿ ਦੁਬਾਰਾ ਖੇਡ ਸ਼ੁਰੂ ਹੋਣ ਤੋਂ ਬਾਅਦ ਖਿਡਾਰੀਆਂ ਦਾ ਥੋੜ੍ਹਾ ਪ੍ਰੇਸ਼ਾਨ ਹੋਣਾ ਸਵੈਭਾਵਿਕ ਹੈ।