ਇਟਲੀ ਦਾ ਕਿਸ਼ੋਰ ਮੁਸੇਟੀ ਇਮੀਲੀਆ ਰੋਮਾਗਨਾ ਓਪਨ ਦੇ ਦੂਜੇ ਦੌਰ ’ਚ

Thursday, May 27, 2021 - 03:25 AM (IST)

ਇਟਲੀ ਦਾ ਕਿਸ਼ੋਰ ਮੁਸੇਟੀ ਇਮੀਲੀਆ ਰੋਮਾਗਨਾ ਓਪਨ ਦੇ ਦੂਜੇ ਦੌਰ ’ਚ

ਪਾਮਰਾ-  ਇਟਲੀ ਦੇ ਕਿਸ਼ੋਰ ਲੋਰੇਂਜੋ ਮੁਸੇਟੀ ਨੇ ਹਮਵਤਨ ਜਿਯਾਨਲੁਕਾ ਮਾਗਰ ਨੂੰ 4-6, 6-1, 6-2 ਨਾਲ ਹਰਾ ਕੇ ਇਮੀਲੀਆ ਰੋਮਾਗਨਾ ਟੈਨਿਸ ਓਪਨ ਦੇ ਦੂਜੇ ਦੌਰ ’ਚ ਪ੍ਰਵੇਸ਼ ਕੀਤਾ। ਇਹ ਇਸ ਸੈਸ਼ਨ ’ਚ ਮੁਸੇਟੀ ਦੀ ਏ. ਟੀ. ਪੀ. ਟੂਰ ’ਚ 13ਵੀਂ ਜਿੱਤ ਹੈ। ਇਸ ਸੈਸ਼ਨ ਤੋਂ ਪਹਿਲਾਂ ਉਸ ਨੇ ਟੂਰ ਪੱਧਰ ’ਚ ਸਿਰਫ 5 ਜਿੱਤਾਂ ਦਰਜ ਕੀਤੀਆਂ ਸਨ। ਪਿਛਲੇ ਹਫਤੇ ਲਿਓਨ ’ਚ ਸੈਮੀਫਾਈਨਲ ’ਚ ਪਹੁੰਚਣ ਵਾਲੇ ਸੁਸੇਟੀ ਦਾ ਸਾਹਮਣਾ ਹੁਣ 8ਵਾਂ ਦਰਜਾ ਪ੍ਰਾਪਤ ਯੋਸ਼ਿਹਿਤੋ ਨਿਸ਼ਿਯੋਕਾ ਨਾਲ ਹੋਵੇਗਾ ਜਿਸ ਨੇ ਸੈਮ ਕਵੈਰੀ ਨੂੰ 3-6, 6-3, 7-6 (3) ਨਾਲ ਹਰਾਇਆ। 5ਵਾਂ ਦਰਜਾ ਪ੍ਰਾਪਤ ਰਿਚਰਡ ਗਾਸਕੇਟ, 7ਵਾਂ ਦਰਜਾ ਪ੍ਰਾਪਤ ਅਲਜਾਜ ਬੇਡੇਨ ਅਤੇ ਅਮਰੀਕਾ ਦਾ 20 ਸਾਲਾ ਸੇਬੇਸਿਟੀਅਨ ਕੋਰਡੋ ਵੀ ਅੱਗੇ ਵਧਣ ’ਚ ਸਫਲ ਰਿਹਾ।

ਇਹ ਖ਼ਬਰ ਪੜ੍ਹੋ- ਇੰਗਲੈਂਡ ਦੇ ਇਸ ਵਿਕਟਕੀਪਰ ਨੂੰ ਲੱਗੀ ਸੱਟ, ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਬਾਹਰ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News