ਇਟਲੀ ਨੇ ਸਭ ਤੋਂ ਲੰਬੇ ਸਮੇਂ ਤਕ ਆਪਣੇ ਖ਼ਿਲਾਫ਼ ਗੋਲ ਨਹੀਂ ਹੋਣ ਦਾ ਰਿਕਾਰਡ ਬਣਾਇਆ ਤੇ ਫਿਰ ਗੋਲ ਖਾਇਆ
Sunday, Jun 27, 2021 - 06:18 PM (IST)
ਲੰਡਨ— ਇਟਲੀ ਨੇ 19 ਘੰਟੇ ਸ਼ਾਨਦਾਰ ਰੱਖਿਆਤਮਕ ਖੇਡ ਦੀ ਬਦੌਲਤ ਕੌਮਾਂਤਰੀ ਫ਼ੁੱਟਬਾਲ ’ਚ ਲੰਬੇ ਸਮੇਂ ਤਕ ਆਪਣੇ ਖ਼ਿਲਾਫ਼ ਗੋਲ ਨਾ ਹੋਣ ਦਾ ਆਪਣਾ ਹੀ ਰਿਕਾਰਡ ਤੋੜਿਆ ਪਰ ਇਸ ਦੇ ਸਿਰਫ਼ 25 ਮਿੰਟ ਬਾਅਦ ਉਨ੍ਹਾਂ ਖ਼ਿਲਾਫ਼ ਗੋਲ ਹੋ ਗਿਆ। ਇਟਲੀ ਦੇ ਗੋਲਕੀਪਰ ਜਿਆਨਲੁਈਗੀ ਡੋਨਾਰੁਮਾ ਰਿਕਾਰਡ 1168 ਮਿੰਟ ਦੇ ਦੌਰਾਨ ਜ਼ਿਆਦਾਤਰ ਸਮੇਂ ਮੈਦਾਨ ’ਤੇ ਰਹੇ ਜਿਸ ’ਚ ਯੂਰੋ 2020 ਦੇ ਗਰੁੱਪ ਪੜਾਅ ਦੇ ਤਿੰਨ ਮੁਕਾਬਲੇ ਵੀ ਸ਼ਾਮਲ ਹਨ ਜਿਸ ’ਚ ਉਨ੍ਹਾਂ ਖ਼ਿਲਾਫ਼ ਕੋਈ ਗੋਲ ਨਹੀਂ ਹੋਇਆ।
ਸ਼ਨੀਵਾਰ ਨੂੰ ਪ੍ਰੀ ਕੁਆਰਟਰ ਫ਼ਾਈਨਲ ’ਚ ਆਸਟ੍ਰੀਆ ਨੇ ਵੇਮਬਲੇ ਸਟੇਡੀਅਮ ’ਚ ਇਟਲੀ ਖ਼ਿਲਾਫ 1-2 ਨਾਲ ਹਾਰ ਦੇ ਦੌਰਾਨ ਆਖ਼ਰਕਾਰ ਟੀਮ ਦੇ ਖ਼ਿਲਾਫ਼ ਗੋਲ ਕੀਤਾ। ਵਾਧੂ ਸਮੇਂ ਤਕ ਖਿਚੇ ਇਸ ਮੁਕਾਬਲੇ ’ਚ ਆਸਟ੍ਰੀਆ ਨੇ ਪ੍ਰਭਾਵਿਤ ਕੀਤਾ। ਟੀਮ ਵੱਲੋਂ ਸਾਸਾ ਕਲਾਦਜਿਕ ਨੇ 114ਵੇਂ ਮਿੰਟ ’ਚ ਗੋਲ ਦਾਗ਼ਿਆ। ਸਭ ਤੋਂ ਜ਼ਿਆਦਾ ਸਮੇਂ ਤਕ ਗੋਲ ਨਹੀਂ ਹੋਣ ਦੇਣ ਦਾ ਪਿਛਲਾ ਰਿਕਾਰਡ ਵੀ ਇਟਲੀ ਨੇ 1972 ਤੇ 1974 ਵਿਚਾਲੇ ਬਣਾਇਆ ਸੀ। ਉਦੋਂ ਡਿਨੋ ਜੋਫ ਟੀਮ ਦੇ ਗੋਲਕੀਪਰ ਸਨ। ਇਹ ਰਿਕਾਰਡ 1,143 ਮਿੰਟ ਦਾ ਸੀ ਤੇ ਇਸ ਦੌਰਾਨ ਹਰ ਸਮੇਂ ਜੋਫ਼ ਮੈਦਾਨ ’ਤੇ ਰਹੇ। ਮੌਜੂਦਾ ਰਿਕਾਰਡ ਦੇ ਦੌਰਾਨ ਡੋਨਾਰੂਮਾ 987 ਮਿੰਟ ਜਦਕਿ ਸਲਵਾਟੋਰ ਸਿਰਿਗੂ 91, ਐਲੇਸਿਓ ਕ੍ਰੇਗਨੋ 63 ਤੇ ਐਲੇਕਸ ਮੇਰੇਟ 27 ਮਿੰਟ ਤਕ ਮੈਦਾਨ ’ਤੇ ਰਹੇ।