4-5 ਮਹੀਨਿਆਂ ਬਾਅਦ ਵਾਪਸੀ ਕਰਕੇ ਪ੍ਰਦਰਸ਼ਨ ਕਰਨਾ ਮੁਸ਼ਕਿਲ ਹੋਵੇਗਾ : ਪੂਨਮ ਯਾਦਵ

07/26/2020 2:17:27 AM

ਨਵੀਂ ਦਿੱਲੀ– ਇੰਗਲੈਂਡ ਦੌਰੇ ਦੇ ਰੱਦ ਹੋਣ ਦੇ ਕਾਰਣ ਅਭਿਆਸ ਤੋਂ ਵਾਂਝੇ ਰਹਿਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਪਿਨਰ ਪੂਨਮ ਯਾਦਵ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਣ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਰਹਿਣ ਕਾਰਣ ਵਿਸ਼ਵ ਕੱਪ ਵਿਚ ਖੇਡਣਾ ਕਾਫੀ ਮੁਸ਼ਕਿਲ ਹੋਵੇਗਾ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਕੋਲ ਵੱਡੇ ਟੂਰਨਾਮੈਂਟ ਦੇ ਰੂਪ ਵਿਚ ਸਿਰਫ ਇੰਗਲੈਂਡ ਦੌਰਾ ਸੀ ਪਰ ਕੋਵਿਡ-19 ਦੇ ਕਾਰਣ ਇਸ ਨੂੰ ਇਸੇ ਹਫਤੇ ਰੱਦ ਕਰ ਦਿੱਤਾ ਗਿਆ। ਪੂਨਮ ਨੇ ਕਿਹਾ,''ਜੇਕਰ ਤੁਸੀਂ ਚਾਰ-ਪੰਜ ਮਹੀਨਿਆਂ ਬਾਅਦ ਮੈਦਾਨ 'ਤੇ ਉਤਰਦੇ ਹੋ ਤਾਂ ਕਿਸੇ ਵੀ ਖਿਡਾਰੀ ਲਈ ਤੁਰੰਤ ਪ੍ਰਦਰਸ਼ਨ ਕਰਨਾ ਬਹੁਤ ਮੁਸ਼ਕਿਲ ਹੋਵੇਗਾ।'' ਉਸ ਨੇ ਕਿਹਾ,''ਅਸੀਂ ਖੁਦ ਨੂੰ ਫਿੱਟ ਰੱਖ ਰਹੇ ਹਾਂ ਤੇ ਜਦੋਂ ਸਾਨੂੰ ਗਰੁੱਪ ਵਿਚ ਫਿਰ ਤੋਂ ਅਭਿਆਸ ਕਰਨ ਦੀ ਮਨਜ਼ੂਰੀ ਮਿਲੇਗੀ ਤਦ ਸਾਨੂੰ ਪੂਰੀ ਫਿਟਨੈੱਸ ਹਾਸਲ ਕਰਨ ਵਿਚ 20-25 ਦਿਨ ਲੱਗਣਗੇ।

PunjabKesari
ਪੂਨਮ ਨੇ ਮਾਰਚ ਵਿਚ ਮੈਲਬੋਰਨ ਕ੍ਰਿਕਟ ਮੈਦਾਨ ਵਿਚ ਟੀ-20 ਵਿਸ਼ਵ ਕੱਪ ਦਾ ਫਾਈਨਲ ਖੇਡਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਕ੍ਰਿਕਟ ਦੀ ਸਹੂਲਤ ਵਾਲਾ ਮੈਦਾਨ ਨਹੀਂ ਦੇਖਿਆ ਹੈ। ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਪ੍ਰਸਤਾਵਿਤ ਇਕਲੌਤੇ ਟੂਰਨਾਮੈਂਟ ਦੇ ਰੱਦ ਹੋਣ ਨਾਲ ਇਸ ਗੱਲ ਦੀ ਸੰਭਾਵਨਾ ਹੈ ਕਿ ਉਹ ਇਸ ਸਾਲ ਹੁਣ ਕੋਈ ਕੌਮਾਂਤਰੀ ਮੈਚ ਨਹੀਂ ਖੇਡ ਸਕਣੇ। ਨਿਊਜ਼ੀਲੈਂਡ ਵਿਚ 2021 ਫਰਵਰੀ-ਮਾਰਚ ਵਿਚ ਹੋਣ ਵਾਲੇ ਵਿਸ਼ਵ ਕੱਪ ਦੀ ਕਿਸਮਤ ਦਾ ਫੈਸਲਾ ਅਗਲੇ ਦੋ ਹਫਤਿਆਂ ਦੇ ਅੰਦਰ ਹੋ ਸਕਦਾ ਹੈ। ਪਿਛਲੇ ਵਿਸ਼ਵ ਕੱਪ ਦੀ ਉਪ ਜੇਤੂ ਭਾਰਤੀ ਟੀਮ ਨੂੰ ਉਮੀਦ ਹੈ ਕਿ ਉਹ ਨਿਊਜ਼ੀਲੈਂਡ ਵਿਚ ਖਿਤਾਬੀ ਸੋਕਾ ਖਤਮ ਕਰ ਸਕੇਗਾ। ਵਿਸ਼ਵ ਕੱਪ ਤੋਂ ਪਹਿਲਾਂ ਕਿਸੇ ਟੂਰਨਾਮੈਂਟ ਵਿਚ ਹਿੱਸਾ ਨਾ ਲੈਣ ਨਾਲ ਹਾਲਾਂਕਿ ਇਹ ਕਾਫੀ ਮੁਸ਼ਕਿਲ ਹੋਵੇਗਾ।

PunjabKesari


Gurdeep Singh

Content Editor

Related News