ਕ੍ਰਿਕਟ ਅਤੇ ਕੁਮੈਂਟਰੀ ਵਿੱਚ ਸੰਤੁਲਨ ਬਣਾਉਣਾ ਆਸਾਨ ਨਹੀਂ ਸੀ : ਦਿਨੇਸ਼ ਕਾਰਤਿਕ

Saturday, Mar 23, 2024 - 02:16 PM (IST)

ਕ੍ਰਿਕਟ ਅਤੇ ਕੁਮੈਂਟਰੀ ਵਿੱਚ ਸੰਤੁਲਨ ਬਣਾਉਣਾ ਆਸਾਨ ਨਹੀਂ ਸੀ : ਦਿਨੇਸ਼ ਕਾਰਤਿਕ

ਚੇਨਈ— ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਸ਼ੁਰੂਆਤੀ ਮੈਚ 'ਚ ਕੁਮੈਂਟਰੀ ਪ੍ਰਤੀਬੱਧਤਾਵਾਂ ਕਾਰਨ ਕਾਫੀ ਅਭਿਆਸ ਨਾ ਮਿਲਣ ਦੇ ਬਾਵਜੂਦ ਕੁਝ ਦੌੜਾਂ ਬਣਾ ਕੇ ਖੁਸ਼ ਹੈ। ਪਿਛਲੇ ਆਈ. ਪੀ. ਐੱਲ. ਤੋਂ ਬਾਅਦ ਕਾਰਤਿਕ ਨੇ ਵਿਜੇ ਹਜ਼ਾਰੇ ਟਰਾਫੀ ਖੇਡਿਆ ਸੀ। ਉਹ ਭਾਰਤ ਅਤੇ ਇੰਗਲੈਂਡ ਵਿਚਾਲੇ ਹਾਲ ਹੀ 'ਚ ਖਤਮ ਹੋਈ ਟੈਸਟ ਸੀਰੀਜ਼ ਦੌਰਾਨ ਕੁਮੈਂਟਰੀ 'ਚ ਰੁੱਝਿਆ ਹੋਇਆ ਸੀ। ਉਸ ਨੇ ਮੰਨਿਆ ਕਿ ਇਸ ਦੌਰਾਨ ਅਭਿਆਸ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਸੀ।

ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਬੱਲੇਬਾਜ਼ ਕਾਰਤਿਕ ਨੇ ਚੇਨਈ ਸੁਪਰ ਕਿੰਗਜ਼ ਖਿਲਾਫ 26 ਗੇਂਦਾਂ 'ਤੇ ਅਜੇਤੂ 38 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਉਸ ਦੀ ਟੀਮ 6 ਵਿਕਟਾਂ 'ਤੇ 173 ਦੌੜਾਂ ਦਾ ਸਨਮਾਨਜਨਕ ਸਕੋਰ ਬਣਾਉਣ 'ਚ ਸਫਲ ਰਹੀ। ਕਾਰਤਿਕ ਨੇ ਮੈਚ ਤੋਂ ਬਾਅਦ ਕਿਹਾ, 'ਕਮੇਂਟਰੀ ਕਰਦੇ ਹੋਏ ਟੈਸਟ ਮੈਚਾਂ ਵਿਚਾਲੇ ਕ੍ਰਿਕਟ ਖੇਡਣ ਲਈ ਸਮਾਂ ਕੱਢਣਾ ਬਹੁਤ ਚੁਣੌਤੀਪੂਰਨ ਸੀ। ਮੈਨੂੰ ਜੋ ਵੀ ਸਮਾਂ ਮਿਲਦਾ ਸੀ, ਮੈਂ ਉਸ ਵਿੱਚ ਸਖ਼ਤ ਮਿਹਨਤ ਕਰਦਾ ਸੀ। ਉਸ ਨੇ ਕਿਹਾ, 'ਇਸ ਲਈ ਮੈਨੂੰ ਖੁਸ਼ੀ ਹੈ ਕਿ ਮੈਂ ਪਹਿਲੇ ਮੈਚ 'ਚ ਚੰਗਾ ਪ੍ਰਦਰਸ਼ਨ ਕਰਨ 'ਚ ਸਫਲ ਰਿਹਾ। ਕੁਝ ਦੌੜਾਂ ਬਣਾਉਣਾ ਚੰਗਾ ਲੱਗਦਾ ਹੈ।

ਇਸ 38 ਸਾਲਾ ਖਿਡਾਰੀ ਨੂੰ ਉਮੀਦ ਹੈ ਕਿ ਉਸ ਦੀ ਟੀਮ ਪਲੇਆਫ ਵਿੱਚ ਪਹੁੰਚ ਜਾਵੇਗੀ ਅਤੇ ਉਸ ਨੂੰ ਚੇਪੌਕ ਵਿੱਚ ਆਪਣਾ ਆਖਰੀ ਮੈਚ ਖੇਡਣ ਦਾ ਮੌ


author

Tarsem Singh

Content Editor

Related News