ਬਾਸਿਲ ਥੰਪੀ ਨੂੰ ਇਹ ਰਿਕਾਰਡ ਬਣਾਉਣ 'ਚ ਲੱਗੇ 900 ਤੋਂ ਜ਼ਿਆਦਾ ਦਿਨ

10/18/2020 8:43:16 PM

ਆਬੂ ਧਾਬੀ- ਸਨਰਾਈਜ਼ਰਜ਼ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਬਾਸਿਲ ਥੰਪੀ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਮੈਚ 'ਚ ਮੌਕਾ ਮਿਲਿਆ। ਥੰਪੀ ਨੇ ਚਾਰ ਓਵਰਾਂ 'ਚ 46 ਦੌੜਾਂ ਦਿੱਤੀਆਂ। ਹਾਲਾਂਕਿ ਉਸ ਨੂੰ ਇਕ ਵਿਕਟ ਦੀ ਜ਼ਰੂਰਤ ਸੀ ਪਰ ਇਹ ਵਿਕਟ ਵੀ ਉਸਦੇ ਇਕ ਯੂਨੀਕ ਰਿਕਾਰਡ ਤੱਕ ਪਹੁੰਚ ਗਿਆ। ਇਹ ਰਿਕਾਰਡ ਸੀ- ਆਈ. ਪੀ. ਐੱਲ. 'ਚ ਡੈਬਿਊ ਤੋਂ ਬਾਅਦ 900 ਤੋਂ ਜ਼ਿਆਦਾਂ ਦਿਨਾਂ ਬਾਅਦ ਵਿਕਟ ਹਾਸਲ ਕਰਨ ਦਾ। ਥੰਪੀ ਨੇ ਇਯੋਨ ਮੋਰਗਨ ਦਾ ਵਿਕਟ ਹਾਸਲ ਕੀਤਾ। ਥੰਪੀ ਨੇ ਅਪ੍ਰੈਲ 2018 'ਚ ਕੇ ਗੌਥਮ ਦੇ ਰੂਪ 'ਚ ਆਖਰੀ ਵਿਕਟ ਹਾਸਲ ਕੀਤਾ ਸੀ।
ਥੰਪੀ ਦੀ ਪਿਛਲੀ 5 ਪਾਰੀਆਂ 'ਚ ਗੇਂਦਬਾਜ਼ੀ ਦੇ ਅੰਕੜੇ
4-0-70-0 ਬਨਾਮ ਬੈਂਗਲੁਰੂ
4-0-40-0 ਬਨਾਮ ਮੁੰਬਈ
4-0-29-0 ਬਨਾਮ ਬੈਂਗਲੁਰੂ
4-0-41-0 ਬਨਾਮ ਦਿੱਲੀ
4-0-46-1 ਬਨਾਮ ਹੈਦਰਾਬਾਦ
ਦੱਸ ਦੇਈਏ ਕਿ ਥੰਪੀ ਨੇ ਅਪ੍ਰੈਲ 2017 'ਚ ਆਈ. ਪੀ. ਐੱਲ. ਡੈਬਿਊ ਕੀਤਾ ਸੀ। ਉਹ ਹੁਣ ਤੱਕ 20 ਮੈਚਾਂ 'ਚ 17 ਵਿਕਟਾਂ ਹਾਸਲ ਕਰ ਚੁੱਕਿਆ ਹੈ ਪਰ ਇਸ ਦੌਰਾਨ ਉਨ੍ਹਾਂ ਨੇ 9.91 ਦੀ ਇਕੋਨਮੀ ਨਾਲ ਦੌੜਾਂ ਦਿੱਤੀਆਂ ਹਨ। ਆਈ. ਪੀ. ਐੱਲ. 'ਚ ਸਭ ਤੋਂ ਖਰਾਬ ਗੇਂਦਬਾਜ਼ੀ ਦਾ ਰਿਕਾਰਡ ਵੀ ਉਸ ਦੇ ਨਾਂ ਹੈ, ਜਦੋ ਉਸ ਨੇ ਬੈਂਗਲੁਰੂ ਦੇ ਵਿਰੁੱਧ 4 ਓਵਰਾਂ 'ਚ 70 ਦੌੜਾਂ ਦਿੱਤੀਆਂ ਸਨ। 
 


Gurdeep Singh

Content Editor

Related News