ਨਿਊਜ਼ੀਲੈਂਡ ਨੂੰ ਅੱਜ ਵੀ ਸ਼ਰਮਸਾਰ ਕਰਦਾ ਹੈ 26 ਦੌੜਾਂ ''ਤੇ ਆਲਆਊਟ ਹੋਣਾ

05/22/2020 5:15:54 PM

ਵੈਲਿੰਗਟਨ : ਨਿਊਜ਼ੀਲੈਂਡ ਲਈ ਇੰਗਲੈਂਡ ਖਿਲਾਫ 1955 ਟੈਸਟ ਦਾ ਉਹ ਦਿਨ ਅੱਜ ਵੀ ਕਾਲੇ ਦਿਨਾਂ 'ਚ ਸ਼ਾਮਲ ਹੈ ਜਦੋਂ ਪੂਰੀ ਟੀਮ ਸਿਰਫ 26 ਦੌੜਾਂ 'ਤੇ ਆਲਆਊਟ ਹੋ ਗਈ ਸੀ ਅਤੇ ਇਹ ਸ਼ਰਮਨਾਕ ਰਿਕਾਰਡ ਅੱਜ ਤਕ ਉਸ ਦੇ ਨਾਂ ਦਰਜ ਹੈ। ਨਿਊਜ਼ੀਲੈਂਡ ਦੇ ਪ੍ਰਸ਼ੰਸਕਾਂ ਨੂੰ 65 ਸਾਲ ਬਾਅਦ ਵੀ ਇਹ ਰਿਕਾਰਡ ਅਜੇ ਵੀ ਉੰਨਾ ਹੀ ਦਰਦ ਦਿੰਦਾ ਹੈ। ਨਿਊਜ਼ੀਲੈਂਡ ਕ੍ਰਿਕਟ ਸਮਰਥਕਾਂ ਦੇ ਗਰੁੱਪ 'ਦਿ ਬੇਜ ਬ੍ਰਿਗੇਡ' ਦੇ ਸਹਿ ਸੰਸਥਾਪਕ ਪਾਲ ਫੋਰਡ ਨੇ ਮੀਡੀਆ ਨੂੰ ਕਿਹਾ ਕਿ ਸੱਚ ਕਹਾਂ ਤਾਂ ਨਿਊਜ਼ੀਲੈਂਡ ਪ੍ਰਸ਼ੰਸਕਾਂ ਦੇ ਰੂਪ 'ਚ ਸਾਨੂੰ ਬਹੁਤ ਖੁਸ਼ੀ ਹੋਵੇਗੀ, ਜੇਕਰ ਕੋਈ ਇਸ ਰਿਕਾਰਡ ਨੂੰ ਸਾਡੀ ਟੀਮ ਦੇ ਨਾਂ ਤੋਂ ਹਟਾ ਦੇਵੇਗਾ।

PunjabKesari

ਉਸ ਨੇ ਕਿਹਾ, ''ਇਹ ਸ਼ਰਮਨਾਕ ਹੈ। ਜੇਕਰ ਕੋਈ ਆ ਕੇ ਟੈਸਟ ਵਿਚ 25 ਦੌੜਾਂ 'ਤੇ ਜਾਂ ਇਸ ਤੋਂ ਘੱਟ ਸਕੋਰ 'ਤੇ ਆਊਟ ਹੋ ਜਾਵੇ ਤਾਂ ਇਹ ਸ਼ਾਨਦਾਰ ਹੋਵੇਗਾ।'' ਟੈਸਟ ਕ੍ਰਿਕਟ ਹਾਲਾਂਕਿ 1955 ਵਿਚ ਵਰਤਮਾਨ ਦੀ ਤੁਲਨਾ ਵਿਚ ਕਾਫੀ ਅਲੱਗ ਸੀ। ਭਾਰਤ ਨੇ ਆਪਣੀ ਪਹਿਲੀ ਟੈਸਟ ਜਿੱਤ ਇਸ ਤੋਂ 3 ਸਾਲ ਪਹਿਲਾਂ ਦਰਜ ਕੀਤੀ ਸੀ। ਪਾਕਿਸਤਾਨ ਨੇ ਇਸ ਤੋਂ 2 ਸਾਲ ਪਹਿਲਾਂ ਹੀ  ਟੈਸਟ ਵਿਚ ਡੈਬਿਊ ਕੀਤਾ ਸੀ ਅਤੇ ਸ਼੍ਰੀਲੰਕਾ ਨੇ ਇਸ ਤੋਂ 27 ਸਾਲ ਬਾਅਦ ਟੈਸਟ ਦਾ ਦਰਜਾ ਹਾਸਲ ਕੀਤਾ ਸੀ। ਆਸਟਰੇਲੀਆ ਅਤੇ ਇੰਗਲੈਂਡ ਉਸ ਦੌਰ ਵਿਚ ਸਭ ਤੋਂ ਮਜ਼ਬੂਤ ਟੀਮਾਂ ਸੀ।

PunjabKesari

ਇੰਗਲੈਂਡ ਦੀ ਟੀਮ 2 ਟੈਸਟ ਮੈਚਾਂ ਦੀ ਸੀਰੀਜ਼ ਲਈ ਨਿਊਜ਼ੀਲੈਂਡ ਪਹੁੰਚੀ ਸੀ ਅਤੇ ਆਸਟਰੇਲੀਆ ਵਿਚ ਪਹਿਲੀ ਏਸ਼ੇਜ਼ ਸੀਰੀਜ਼ ਜਿੱਤਣ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੀ ਹੋਈ ਸੀ। ਨਿਊਜ਼ੀਲੈਂਡ ਨੂੰ ਟੈਸਟ ਖੇਡਦਿਆਂ ਇਕ ਸਾਲ ਤੋਂ ਜ਼ਿਆਦਾ ਵੀ ਨਹੀਂ ਹੋਇਆ ਸੀ ਅਤੇ ਚੋਣ ਸਬੰਧੀ ਸਮੱਸਿਆਵਾਂ ਕਾਰਨ ਇੰਨੀ ਮਜ਼ਬੂਤ ਨਹੀਂ ਸੀ। ਇੰਗਲੈਂਡ ਨੇ ਡੁਨੇਡਿਨ ਵਿਚ ਪਹਿਲੇ ਟੈਸਟ ਵਿਚ 8 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। ਫਿਰ ਆਕਲੈਂਡ ਵਿਚ ਦੂਜੇ ਮੈਚ ਵਿਚ ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 200 ਦੌੜਾਂ ਬਣਾਈਆਂ ਜਦਕਿ ਇੰਗਲੈਂਡ ਦੀ ਟੀਮ ਨੇ 246 ਦੌੜਾਂ ਬਣਾ ਕੇ ਬੜ੍ਹਤ ਹਾਸਲ ਕੀਤੀ ਸੀ। ਦੂਜੀ ਪਾਰੀ ਵਿਚ ਨਿਊਜ਼ੀਲੈਂਡ ਦੇ 5 ਖਿਡਾਰੀ ਜ਼ੀਰੋ 'ਤੇ ਆਊਟ ਹੋ ਗਏ ਜਦਕਿ ਸਿਰਫ ਇਕ ਬੱਲੇਬਾਜ਼ ਬਰਟ ਸੁਟਕਲਿਕੇ ਹੀ ਦੋਹਰੇ ਅੰਕੜੇ ਤਕ ਪਹੁੰਚ ਸਕਿਆ ਅਤੇ ਪੂਰੀ ਟੀਮ 26 ਦੌੜਾਂ 'ਤੇ ਸਿਮਟ ਗਈ। ਨਿਊਜ਼ੀਲੈਂਡ ਵਿਚ ਖੇਡ ਪ੍ਰਸ਼ੰਸਕ ਕਾਫੀ ਗੁੱਸੇ ਵਿਚ ਸੀ ਹਾਲਾਂਕਿ ਕਪਤਾਨ ਜਿਓਫ ਰਾਬੋਨੇ ਆਪਣੀ ਟੀਮ ਦਾ ਬਚਾਅ ਕਰਦੇ ਰਹੇ।


Ranjit

Content Editor

Related News