2 ਮਹੀਨਿਆਂ ਬਾਅਦ ਭਾਰਤ ਲਈ ਖੇਡਣਾ ਵਧੀਆ ਅਹਿਸਾਸ ਹੈ : ਜਡੇਜਾ

Thursday, Feb 24, 2022 - 02:44 PM (IST)

2 ਮਹੀਨਿਆਂ ਬਾਅਦ ਭਾਰਤ ਲਈ ਖੇਡਣਾ ਵਧੀਆ ਅਹਿਸਾਸ ਹੈ : ਜਡੇਜਾ

ਲਖਨਊ (ਭਾਸ਼ਾ)- ਸੱਟ ਤੋਂ ਉੱਭਰਣ ਤੋਂ ਬਾਅਦ 2 ਮਹੀਨਿਆਂ ਬਾਅਦ ਭਾਰਤੀ ਟੀਮ ’ਚ ਵਾਪਸੀ ਕਰ ਰਹੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਸ਼੍ਰੀਲੰਕਾ ਖ਼ਿਲਾਫ਼ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ ਤੋਂ ਬਾਅਦ ਕਿਹਾ ਕਿ ਫਿਰ ਤੋਂ ਦੇਸ਼ ਲਈ ਖੇਡਣਾ ਸ਼ਾਨਦਾਰ ਅਹਿਸਾਸ ਹੈ। ਜਡੇਜਾ ਗੋਡੇ ਦੀ ਸੱਟ ਕਾਰਨ ਦੱਖਣੀ ਅਫਰੀਕਾ ਤੇ ਵੈਸਟ ਇੰਡੀਜ਼ ਖ਼ਿਲਾਫ਼ ਪਿਛਲੀਆਂ 2 ਸੀਰੀਜ਼ਾਂ ’ਚ ਨਹੀਂ ਖੇਡ ਸਕੇ ਸਨ। ਉਹ ਨਵੰਬਰ ’ਚ ਨਿਊਜ਼ੀਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ਦੌਰਾਨ ਜ਼ਖ਼ਮੀ ਹੋ ਗਏ ਸਨ।

ਜਡੇਜਾ ਨੇ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਵੱਲੋਂ ਪੋਸਟ ਕੀਤੀ ਗਈ ਵੀਡੀਓ ’ਚ ਕਿਹਾ, 'ਭਾਰਤੀ ਟੀਮ ’ਚ ਵਾਪਸੀ ਕਰ ਕੇ ਚੰਗਾ ਲੱਗ ਰਿਹਾ ਹੈ। ਟੀ-20 ਤੇ ਟੈਸਟ ਸੀਰੀਜ਼ ’ਚ ਖੇਡਣ ਸਬੰਧੀ ਅਸਲ ’ਚ ਉਤਸੁਕ ਹਾਂ।' ਉਨ੍ਹਾਂ ਕਿਹਾ, 'ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਮੈਂ ਆਖਿਰਕਾਰ 2 ਮਹੀਨਿਆਂ ਬਾਅਦ ਭਾਰਤ ਲਈ ਖੇਡਣ ਜਾ ਰਿਹਾ ਹਾਂ।'


author

cherry

Content Editor

Related News