ਬੁਮਰਾਹ ਵਰਗੀ ਪ੍ਰਤਿਭਾ ਨੂੰ ਭਾਰਤ ਤੋਂ ਆਉਂਦੇ ਦੇਖ ਚੰਗਾ ਲੱਗਾ : ਬ੍ਰੈਟ ਲੀ

09/11/2019 9:47:52 PM

ਨਵੀਂ ਦਿੱਲੀ— ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਬ੍ਰੈਟ ਲੀ 1994 ਤੋਂ ਭਾਰਤ ਦੌਰੇ 'ਤੇ ਆ ਰਿਹਾ ਹੈ ਪਰ ਉਹ ਮੰਨਦਾ ਹੈ ਕਿ ਉਸ ਦੀ ਹਿੰਦੀ ਅਜੇ ਵੀ ਜ਼ਿਆਦਾ ਠੀਕ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਸੁਧਾਰ ਕਰਨਾ ਚਾਹੁੰਦਾ ਹੈ ਤਾਂ ਕਿ ਉਹ ਆਪਣੇ ਭਾਰਤੀ ਪ੍ਰਸ਼ੰਸਕਾਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਕਰ ਸਕੇ। ਭਾਰਤ ਵਿਚ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਆਏ ਬ੍ਰੈਟ ਲੀ ਨੇ ਵਿਸ਼ੇਸ਼ ਗੱਲਬਾਤ ਦੌਰਾਨ ਭਾਰਤੀ ਕ੍ਰਿਕਟ ਤੇ ਵਿਸ਼ੇਸ ਤੌਰ 'ਤੇ ਭਾਰਤ ਦੇ ਨੰਬਰ ਇਕ ਗੇਂਦਬਾਜ਼ ਜਸਪ੍ਰੀਤ ਬੁਮਰਾਹ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਉਸ ਨਾਲ ਕੀਤੀ ਗਈ ਗੱਲਬਾਤ ਦੇ ਅੰਸ਼ ਇਸ ਤਰ੍ਹਾਂ ਹਨ :
ਪ੍ਰਸ਼ਨ : ਜਸਪ੍ਰੀਤ ਬੁਮਰਾਹ ਨੂੰ ਭਾਰਤ ਦੇ ਆਲਟਾਈਮ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ਾਂ ਵਿਚੋਂ ਇਕ ਮੰਨਿਆ ਜਾਣ ਲੱਗਾ ਹੈ, ਗੇਂਦਬਾਜ਼ ਦੇ ਰੂਪ ਵਿਚ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ?
ਉੱਤਰ : ਉਹ ਸ਼ਾਨਦਾਰ ਹੈ ਤੇ ਭਾਰਤ ਵਲੋਂ ਅਜਿਹੀ ਪ੍ਰਤਿਭਾ ਨੂੰ ਖੇਡਦੇ ਦੇਖਣਾ ਕਾਫੀ ਚੰਗਾ ਲੱਗਾ।
ਪ੍ਰਸ਼ਨ : ਤੁਸੀਂ ਲੰਬੇ ਸਮੇਂ ਤੋਂ ਭਾਰਤ ਆ ਰਹੇ ਹੋ, ਬੇਸ਼ੱਕ ਉਹ ਕ੍ਰਿਕਟ ਲਈ ਹੋਵੇ ਜਾਂ ਫਿਰ ਹੋਰਨਾਂ ਪ੍ਰਤੀਬੱਧਤਾਵਾਂ ਲਈ, ਇਥੇ ਇੰਨਾ ਸਮਾਂ ਬਿਤਾ ਕੇ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ?
ਉੱਤਰ : ਇਸ ਦੇਸ਼ ਨਾਲ ਪਿਆਰ ਨਾ ਕਰ ਸਕਣਾ ਮੁਸ਼ਕਿਲ ਹੈ। ਮੈਂ ਪਿਛਲੇ 24 ਸਾਲਾਂ ਤੋਂ ਇਥੇ ਆ ਰਿਹਾ ਹਾਂ। ਇਹ ਯਕੀਨਨ ਪੱਛਮੀ ਪ੍ਰਭਾਵ ਹੈ ਪਰ ਇਥੇ ਜ਼ਿੰਦਗੀ ਦੇ ਮਾਡਰਨ ਤੇ ਪ੍ਰੰਪਰਿਕ ਤਰੀਕਿਆਂ ਬਾਰੇ ਤਾਲਮੇਲ ਦੇਖਣਾ ਕਾਫੀ ਖਿੱਚਣ ਵਾਲਾ ਹੈ। ਜੇਕਰ ਭਾਰਤ ਆਪਣੇ ਬੁਨਿਆਦੀ ਮੁੱਲਾਂ ਨੂੰ ਕਾਇਮ ਰੱਖਦਾ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ। ਮੈਨੂੰ ਭਾਰਤੀ ਮਰਦਾਂ ਨੂੰ ਕੁੜਤੇ ਤੇ ਮਹਿਲਾਵਾਂ ਨੂੰ ਸਾੜ੍ਹੀ ਵਿਚ ਦੇਖਣਾ ਵੀ ਕਾਫੀ ਪਸੰਦ ਹੈ।
ਪ੍ਰਸ਼ਨ : ਤੁਸੀਂ ਆਸ਼ਾ ਭੌਂਸਲੇ ਦੇ ਨਾਲ ਇਕ ਗੀਤ ਰਿਕਾਰਡ ਕੀਤਾ ਸੀ, ਕੀ ਹੁਣ ਵੀ ਤੁਹਾਨੂੰ ਮਿਊਜ਼ਿਕ ਲਈ ਸਮਾਂ ਮਿਲਦਾ ਹੈ?
ਉੱਤਰ : ਮੈਂ ਆਪਣੀ ਗਿਟਾਰ ਦੇ ਨਾਲ ਸਫਰ ਕਰਦਾ ਹਾਂ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਬਿਸਤਰ 'ਤੇ ਜਾਣ ਤੋਂ ਪਹਿਲਾਂ ਉਸ ਨੂੰ 15 ਮਿੰਟ ਲਈ ਜ਼ਰੂਰ ਵਜਾਵਾਂ। ਕੰਮਕਾਜੀ ਦਿਨ ਤੋਂ ਬਾਅਦ ਖੁਦ ਨੂੰ ਆਰਾਮ ਦੇਣ ਦਾ ਇਹ ਮੇਰਾ ਆਪਣਾ ਤਰੀਕਾ ਹੈ। ਏ. ਆਰ. ਰਹਿਮਾਨ ਦਾ 'ਮੁਕਾਬਲਾ-ਮੁਕਾਬਲਾ' ਗੀਤ ਅਜੇ ਵੀ ਮੇਰਾ ਪਸੰਦੀਦਾ ਹੈ। ਮੈਂ ਜਾਣਦਾ ਹਾਂ ਕਿ ਹਜ਼ਾਰਾਂ ਦੀ ਗਿਣਤੀ ਵਿਚ ਹੋਰ ਵੀ ਵਧੀਆ ਗੀਤ ਹਨ ਪਰ ਇਹ ਉਹ ਗੀਤ ਹੈ, ਜਿਸ ਨੂੰ ਮੈਂ ਸਿੱਖਣਾ ਚਾਹੁੰਦਾ ਹਾਂ।


Gurdeep Singh

Content Editor

Related News