ਜੇਕਰ ਪ੍ਰਸ਼ੰਸਕ ਮੈਨੂੰ ਅਮਿਤਾਭ ਬੱਚਨ ਤੇ ਕਿਸ਼ੋਰ ਕੁਮਾਰ ਨਾਲ ਰੱਖਦੇ ਹਨ ਤਾਂ ਇਹ ਸੁਖਦਾਇਕ ਅਹਿਸਾਸ ਹੈ : ਗਾਵਸਕਰ
Saturday, Mar 06, 2021 - 01:22 AM (IST)
ਨਵੀਂ ਦਿੱਲੀ– 70 ਦੇ ਦਹਾਕੇ ਵਿਚ ਜਦੋਂ ਬਾਲੀਵੁੱਡ ਸ਼ਹਿਨਸ਼ਾਹ ਅਮਿਤਾਭ ਬੱਚਨ ‘ਜੰਜੀਰ’ ਤੇ ‘ਦੀਵਾਰ’ ਵਰਗੀਆਂ ਫਿਲਮਾਂ ਵਿਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਸੀ ਤਾਂ ਉਥੇ ਹੀ ਕਿਸ਼ੋਰ ਕੁਮਾਰ ਆਪਣੇ ਗੀਤਾਂ ਨਾਲ ਸਾਰਿਆਂ ਦੇ ਦਿਲਾਂ ਵਿਚ ਆਪਣੀ ਜਗ੍ਹਾ ਬਣਾ ਚੁੱਕਾ ਸੀ ਤਦ ਭਾਰਤੀ ਸਟਾਰ ਕ੍ਰਿਕਟਰ ਸੁਨੀਲ ਗਾਵਸਕਰ ਦੇਸ਼ ਦੀਆਂ ਨੌਜਵਾਨ ਉਮੀਦਾਂ ਨੂੰ ਆਪਣੇ ਮੋਢਿਆਂ ’ਤੇ ਲੈ ਕੇ ਸਿਖਾ ਰਿਹਾ ਸੀ ਕਿ ਦਮਦਾਰ ਦੇਸ਼ਾਂ ਨੂੰ ਕਿਸ ਤਰ੍ਹਾਂ ਚੁਣੌਤੀ ਦਿੱਤੀ ਜਾਣੀ ਚਾਹੀਦੀ ਹੈ। 6 ਮਾਰਚ ਨੂੰ ਗਾਵਸਕਰ ਭਾਰਤੀ ਕ੍ਰਿਕਟ ਦੇ ਨਾਲ 50 ਸਾਲ ਪੂਰਾ ਕਰ ਲਵੇਗਾ ਤੇ 5 ਦਹਾਕਿਆਂ ਬਾਅਦ ਵੀ ਉਹ ਵੱਖ–ਵੱਖ ਭੂਮਿਕਾਵਾਂ ਨਾਲ ਇਸਦੇ ਨਾਲ ਜੁੜਿਆ ਹੋਇਆ ਹੈ।
ਇਹ ਖ਼ਬਰ ਪੜ੍ਹੋ- IND v ENG : ਪੰਤ ਦਾ ਭਾਰਤੀ ਧਰਤੀ ’ਤੇ ਪਹਿਲਾ ਸੈਂਕੜਾ, ਭਾਰਤ ਨੂੰ ਮਿਲੀ 89 ਦੌੜਾਂ ਦੀ ਬੜ੍ਹਤ
ਗਾਵਸਕਰ ਨੇ ਵੈਸਟਇੰਡੀਜ਼ ਵਿਚ ਆਪਣੇ ਟੈਸਟ ਡੈਬਿਊ ਦੀ 50ਵੀਂ ਵਰ੍ਹੇਗੰਢ ਦੀ ਪੂਰਬਲੀ ਸ਼ਾਮ ’ਤੇ ਇਕ ਇੰਟਰਵਿਊ ਵਿਚ ਕਿਹਾ,‘‘ਬੱਚਨ ਸਾਹਿਬ ਅਜੇ ਵੀ ਭਾਰਤ ਦੇ ਮਹਾਨ ‘ਆਈਕਨ’ ਹਨ ਤੇ ਸਵ. ਕਿਸ਼ੋਰ ਕੁਮਾਰ ਸਦਾਬਹਾਰ ਹਨ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਲਈ ਜੇਕਰ ਤੁਸੀਂ ਮੇਰੇ ਤੋਂ ਪੁੱਛੋਗੇ ਤਾਂ ਮੈਨੂੰ ਉਨ੍ਹਾਂ ਦੇ ਨਾਲ ਰੱਖਣ ਦੇ ਬਾਰੇ ਵਿਚ ਸੋਚਣਾ ਬਹੁਤ ਹੀ ਸੁਖਦਾਇਕ ਅਹਿਸਾਸ ਹੈ।’’
ਇਹ ਖ਼ਬਰ ਪੜ੍ਹੋ- 18 ਸਾਲ ਨਹੀਂ, ਗ੍ਰੈਜੂਏਟ ਹੋਣ ਤੱਕ ਕਰਨਾ ਹੋਵੇਗਾ 'ਬੇਟੇ ਦਾ ਪਾਲਨ ਪੋਸ਼ਣ' : ਸੁਪਰੀਮ ਕੋਰਟ
ਇਹ ਪੁੱਛਣ ’ਤੇ ਕਿ ਜਦੋਂ ਉਹ 5 ਦਹਾਕੇ ਪਹਿਲਾਂ ਕੈਰੇਬੀਆਈ ਹਮਲੇ ਦਾ ਸਾਹਮਣਾ ਕਰਨ ਪੋਰਟ ਆਫ ਸਪੇਨ ਵਿਚ ਮੈਦਾਨ ’ਤੇ ਉਤਰਿਆ ਸੀ ਤਾਂ ਉਹ ਕਿਹੋ ਜਿਹਾ ਮਹਿਸੂਸ ਕਰ ਰਿਹਾ ਸੀ। ਉਸ ਨੇ ਕਿਹਾ,‘‘ਆਖਿਰ ਵਿਚ ਆਪਣੇ ਦੇਸ਼ ਦੀ ਕੈਪ ਪਹਿਨ ਕੇ ਬਹੁਤ ਖੁਸ਼ ਸੀ। ਥੋੜ੍ਹਾ ਨਰਵਸ ਵੀ ਸੀ ਕਿਉਂਕਿ ਅਸੀਂ ਉਸ ਟੀਮ ਵਿਰੁੱਧ ਖੇਡ ਰਹੇ ਸੀ, ਜਿਸ ਦੀ ਅਗਵਾਈ ਮਹਾਨ ਸਰ ਗੈਰੀ ਸੋਬਰਸ ਕਰ ਰਹੇ ਸਨ।’’
ਡੈਬਿਊ ਲੜੀ ਵਿਚ 774 ਦੌੜਾਂ ਬਣਾ ਕੇ ਉਹ ਸਮੇਂ ਦੀ ਕਸੌਟੀ ’ਤੇ ਖਰਾ ਉਤਰਿਆ ਪਰ ਜਦੋਂ ਉਹ ਪਿੱਛੇ ਮੁੜ ਕੇ ਦੇਖਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਉਹ 400 ਦੌੜਾਂ ਬਣਾ ਕੇ ਵੀ ਖੁਸ਼ ਹੁੰਦਾ ਹੈ। ਉਸ ਨੇ ਕਿਹਾ ਕਿ ਨਿਸ਼ਚਿਤ ਰੂਪ ਨਾਲ ਇਹ ਅਹਿਸਾਸ ਕਾਫੀ ਚੰਗਾ ਸੀ। ਜੇਕਰ ਮੈਂ 350 ਤੋਂ 400 ਦੌੜਾਂ ਵੀ ਬਣਾਉਂਦਾ ਤਾਂ ਮੈਂ ਸੰਤੁਸ਼ਟ ਹੁੰਦਾ।’’
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।