ISSF World Cup 2022 : ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਭਾਰਤ ਲਈ ਜਿੱਤਿਆ ਸੋਨ ਤਮਗਾ
Sunday, Jul 17, 2022 - 02:45 PM (IST)

ਚਾਂਗਵਨ- ਭਾਰਤ ਦੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਸ਼ਨੀਵਾਰ ਨੂੰ ਇੱਥੇ ਆਈ. ਐਸ. ਐਸ. ਐਫ. ਸ਼ੂਟਿੰਗ ਵਿਸ਼ਵ ਕੱਪ ਦੇ 50 ਮੀਟਰ ਥ੍ਰੀ ਪੋਜੀਸ਼ਨ ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ। ਤੋਮਰ ਨੇ ਹੰਗਰੀ ਦੇ ਜਾਲਾਨ ਪੇਕਲਰ ਨੂੰ 16-12 ਨਾਲ ਹਰਾ ਕੇ ਪੋਡੀਅਮ 'ਤੇ ਕਬਜ਼ਾ ਕੀਤਾ। ਉਹ 593 ਅੰਕਾਂ ਦੇ ਨਾਲ ਕੁਆਲੀਫਿਕੇਸ਼ਨ ਰਾਊਂਡ ਵਿੱਚ ਵੀ ਸਿਖਰ ’ਤੇ ਰਿਹਾ ਸੀ। ਦੂਜੇ ਪਾਸੇ ਹੰਗਰੀ ਦੇ ਦਿੱਗਜ ਖਿਡਾਰੀ ਇਸਤਵਾਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ।
ਇਹ ਵੀ ਪੜ੍ਹੋ : ਇੰਟਰਵਿਊ ਕੋਨੇਰੂ ਹੰਪੀ : ਜਿੱਤਣ ਲਈ ਦਰਜਾ ਨਹੀਂ, ਲੈਅ ’ਚ ਹੋਣਾ ਜ਼ਰੂਰੀ
ਰੈਂਕਿੰਗ ਗੇੜ ਵਿੱਚ, ਤੋਮਰ ਨੇ ਪਹਿਲੇ ਦੋ ਨਿਲਿੰਗ ਅਤੇ ਪ੍ਰੋਨ ਪੋਜੀਸ਼ਨ ਈਵੈਂਟ ਵਿੱਚ ਵਧੀਆ ਸਕੋਰ ਬਣਾਇਆ। ਪਰ ਉਨ੍ਹਾਂ ਪਿਛਲੀਆਂ ਸਥਿਤੀਆਂ ਵਿੱਚ ਆਪਣੇ ਸਾਰੇ ਸੱਤ ਅੰਕ ਗੁਆ ਦਿੱਤੇ। ਇਕ ਹੋਰ ਭਾਰਤੀ ਚੈਨ ਸਿੰਘ ਸੱਤਵੇਂ ਸਥਾਨ 'ਤੇ ਰਹੇ। ਸਪੋਰਟਸ ਅਥਾਰਟੀ ਆਫ ਇੰਡੀਆ ਨੇ ਤੋਮਰ ਦੀ ਜਿੱਤ 'ਤੇ ਕਿਹਾ, ''ਭਾਰਤ ਲਈ ਸੋਨਾ। ਟੋਕੀਓ ਓਲੰਪੀਅਨ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਚਾਂਗਵੋਨ ਵਿੱਚ ਆਈ. ਐਸ. ਐਸ. ਐਫ. ਸ਼ੂਟਿੰਗ 2022 ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਿਆ।”
ਇਹ ਵੀ ਪੜ੍ਹੋ : World Athletics Championship : ਸ਼੍ਰੀਸ਼ੰਕਰ ਲੌਂਗ ਜੰਪ ਦੇ ਫਾਈਨਲ 'ਚ ਪੁੱਜੇ
ਭਾਰਤ ਨੇ ਹੁਣ ਤੱਕ ISSF ਸ਼ੂਟਿੰਗ ਵਿਸ਼ਵ ਕੱਪ ਵਿੱਚ ਕੁੱਲ 9 ਤਗਮੇ ਜਿੱਤੇ ਹਨ, ਜਿਸ ਵਿੱਚ 4 ਸੋਨ, 4 ਚਾਂਦੀ ਅਤੇ 1 ਕਾਂਸੀ ਦਾ ਤਗਮਾ ਸ਼ਾਮਲ ਹੈ ਅਤੇ ਤਮਗਾ ਸੂਚੀ ਵਿੱਚ ਪਹਿਲੇ ਸਥਾਨ 'ਤੇ ਹੈ। ਮੇਜ਼ਬਾਨ ਦੱਖਣੀ ਕੋਰੀਆ ਨੇ 3 ਸੋਨ ਅਤੇ 1 ਚਾਂਦੀ ਦਾ ਤਗਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਅਰਜੁਨ ਬਬੂਟਾ, ਸ਼ਾਹੂ ਤੁਸ਼ਾਰ ਮਾਨੇ ਅਤੇ ਪਾਰਥ ਮਖੀਜਾ ਨੇ ਭਾਰਤ ਲਈ ਕੋਰੀਆ ਨੂੰ 17-15 ਨਾਲ ਹਰਾ ਕੇ 10 ਮੀਟਰ ਏਅਰ ਰਾਈਫਲ ਟੀਮ ਸੋਨ ਤਗਮਾ ਜਿੱਤਿਆ, ਜੋ ਇਸ ਵਿਸ਼ਵ ਕੱਪ ਵਿੱਚ ਭਾਰਤ ਦਾ ਤੀਜਾ ਸੋਨ ਤਗਮਾ ਸੀ। ਭਾਰਤੀ ਤਿਕੜੀ ਨੇ ਕੋਰੀਆ ਦੇ ਸੇਂਗੋ ਬੈਂਗ, ਸੋਂਗਡੋ ਕਿਮ ਅਤੇ ਹੇਜੁਨ ਪਾਰਕ ਨੂੰ ਹਰਾਇਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।