ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਵੇਗਾ ਆਈ. ਐੱਸ. ਐੱਲ. ਦਾ ਛੇਵਾਂ ਸੈਸ਼ਨ

Saturday, Oct 19, 2019 - 10:39 AM (IST)

ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਵੇਗਾ ਆਈ. ਐੱਸ. ਐੱਲ. ਦਾ ਛੇਵਾਂ ਸੈਸ਼ਨ

ਸਪੋਰਟਸ ਡੈਸਕ— ਇੰਡੀਅਨ ਸੁਪਰ ਲੀਗ 2019-20 ਇੱਥੇ ਐਤਵਾਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਵੇਗਾ, ਜਿਸ 'ਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਤੇ ਦਿਸ਼ਾ ਪਾਟਨੀ ਪੇਸ਼ਕਾਰੀ ਦੇਣਗੇ। ਦੋ ਵਾਰ ਦੀ ਚੈਂਪੀਅਨ ਏ. ਟੀ. ਕੇ. ਦਾ ਸਾਹਮਣਾ ਛੇਵੇਂ ਸੈਸ਼ਨ ਦੇ ਸ਼ੁਰੂਆਤੀ ਮੈਚ 'ਚ ਪੁਰਾਣੇ ਵਿਰੋਧੀ ਕੇਰਲਾ ਬਲਾਸਟਰਸ ਐੱਫ. ਸੀ. ਨਾਲ ਹੋਵੇਗਾ। ਮੈਚ ਤੋਂ ਪਹਿਲਾਂ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਭਾਰਤ ਦਾ ਇਕ ਡਾਂਸ ਗਰੁੱਪ 'ਕਿੰਗਸ ਯੂਨਾਈਟਿਡ' ਵੀ ਪੇਸ਼ਕਾਰੀ ਦੇਵੇਗਾ।PunjabKesari

ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਅਗਲੇ ਮੁੱਖੀ ਸੌਰਵ ਗਾਂਗੁਲੀ ਆਗਾਮੀ ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ ਦਾ ਵੀ 'ਚਿਹਰਾ' ਹੋਣਗੇ। ਆਈ. ਸੀ. ਸੀ. ਦਾ ਨਵਾਂ ਸੈਸ਼ਨ ਐਤਵਾਰ ਨੂੰ ਕੋਚੀ 'ਚ ਸ਼ੁਰੂ ਹੋਵੇਗਾ। ਗਾਂਗੁਲੀ ਇਸ ਮੌਕੇ 'ਤੇ ਹਾਜ਼ਰ ਰਹਿਣਗੇ। ਗਾਂਗੁਲੀ ਨੇ ਬੁੱਧਵਾਰ ਨੂੰ ਈਡਨ ਗਾਰਡਨਸ 'ਤੇ ਕਿਹਾ, ''ਮੈਂ ਇਸ ਵਾਰ ਆਈ. ਐੱਸ. ਐੱਲ. ਦਾ ਚਿਹਰਾ ਹਾਂ ਅਤੇ ਉਨ੍ਹਾਂ ਲਈ ਸ਼ੂਟ ਕਰ ਰਿਹਾ ਹਾਂ। ਇਸ ਲਈ ਮੈਨੂੰ ਕੇਰਲ 'ਚ ਉਦਘਾਟਨ ਸਮਾਰੋਹ 'ਚ ਹਾਜ਼ਰ ਰਹਿਣਾ ਹੋਵੇਗਾ ਅਤੇ ਇਸੇ ਵਜ੍ਹਾ ਨਾਲ ਮੈਂ ਰਾਂਚੀ ਟੈਸਟ ਮੈਚ 'ਚ ਨਹੀਂ ਰਹਾਂਗਾ।''

PunjabKesari


Related News