ISL : ਨਾਰਥਈਸਟ ਨੂੰ 5-1 ਨਾਲ ਹਰਾ ਕੇ ਦੂਜੇ ਸਥਾਨ ''ਤੇ ਪਹੁੰਚਿਆ ਗੋਆ
Saturday, Dec 15, 2018 - 12:55 PM (IST)

ਮਡਗਾਂਵ : ਫੇਰਾਨ ਕੋਰੋਮਿਨਾਸ ਦੇ ਦੋ ਗੋਲਾਂ ਦੀ ਮਦਦ ਨਾਲ ਐੱਫ. ਸੀ. ਗੋਆ ਇੰਡੀਅਨ ਸੁਪਰ ਲੀਗ ਦੇ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਨਾਰਥਈਸਟ ਯੁਨਾਈਟਿਡ ਨੂੰ 5-1 ਨਾਲ ਕਰਾਰੀ ਹਾਰ ਦਿੱਤੀ। ਗੋਆ ਲਈ ਫੇਰਾਨ ਕੋਰੋਮਿਨਾਸ ਨੇ 59ਵੇਂ ਅਤੇ 84ਵੇਂ, ਇਦੁ ਬੇਦੀਆ ਨੇ 69ਵੇਂ, ਹੁਗੋ ਬੋਉਮੋਸ ਨੇ 71ਵੇਂ ਅਤੇ ਮਿਗਵੇਲ ਫਰਨਾਡੇਜ ਨੇ ਇੰਜੁਰੀ ਟਾਈਮ (93ਵੇਂ ਮਿੰਟ) ਵਿਚ ਗੋਲ ਕੀਤਾ। ਨਾਰਥਈਸਟ ਯੁਨਾਈਟਿਡ ਟੀਮ ਲਈ ਇਕਲੌਤਾ ਗੋਲ ਕਪਤਾਨ ਬਾਰਥੋਲੋਮੇਵ ਓਗਬੇਚੇ ਨੇ 91ਵੇਂ ਮਿੰਟ 'ਤੇ ਗੋਲ ਕੀਤਾ।
ਜਵਾਹਰਲਾਲ ਨੇਹਰੂ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਜਿੱਤ ਨਾਲ ਟੀਮ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚ ਗਈ। ਗੋਆ ਦੀ 11 ਮੈਚਾਂ ਵਿਚ ਇਹ 6ਵੀਂ ਜਿੱਤ ਹੈ। ਉਸ ਦੇ ਖਾਤੇ ਵਿਚ 20 ਅੰਕ ਹੋ ਗਏ ਹਨ। ਨਾਰਥਈਸਟ ਦੇ 12 ਮੈਚਾਂ ਵਿਚ 20 ਅੰਕ ਹਨ ਪਰ ਸੈਸ਼ਨ ਦੀ ਦੂਜੀ ਹਾਰ ਨੇ ਉਸ ਨੂੰ ਅੰਕ ਸੂਚੀ ਵਿਚ ਚੌਥੇ ਸਥਾਨ ਦੇ ਕਰ ਦਿੱਤਾ ਹੈ। ਇਨੰ੍ਹਾਂ ਦੋਵਾਂ ਟੀਮਾਂ ਵਿਚਾਲੇ ਗੁਹਾਟੀ ਵਿਚ ਖੇਡਿਆ ਮੈਚ 2-2 ਅੰਕਾਂ ਦੀ ਬਰਾਬਰੀ 'ਤੇ ਖਤਮ ਹੋਇਆ ਸੀ।