ISL: ਹੈਦਰਾਬਾਦ ਅਤੇ ਮੁੰਬਈ ਦਰਮਿਆਨ ਖੇਡਿਆ ਗਿਆ ਮੈਚ 3-3 ਨਾਲ ਰਿਹਾ ਡਰਾਅ

Monday, Oct 10, 2022 - 02:10 PM (IST)

ISL: ਹੈਦਰਾਬਾਦ ਅਤੇ ਮੁੰਬਈ ਦਰਮਿਆਨ ਖੇਡਿਆ ਗਿਆ ਮੈਚ 3-3 ਨਾਲ ਰਿਹਾ ਡਰਾਅ

ਪੁਣੇ : ਮੌਜੂਦਾ ਚੈਂਪੀਅਨ ਹੈਦਰਾਬਾਦ ਐੱਫਸੀ ਅਤੇ ਸਾਬਕਾ ਚੈਂਪੀਅਨ ਮੁੰਬਈ ਸਿਟੀ ਐੱਫਸੀ ਦਰਮਿਆਨ ਇੰਡੀਅਨ ਸੁਪਰ ਲੀਗ (ਆਈ ਐੱਸ ਐੱਲ) ਫੁੱਟਬਾਲ ਦਾ ਰੋਮਾਂਚਕ ਮੈਚ ਐਤਵਾਰ ਨੂੰ ਇੱਥੇ 3-3 ਨਾਲ ਡਰਾਅ ਰਿਹਾ। ਮੈਚ ਦੇ 23ਵੇਂ ਮਿੰਟ ਵਿੱਚ ਚਿੰਗਲੇਨਸਾਨਾ ਸਿੰਘ ਦੇ ਗੋਲ ਨੇ ਮੁੰਬਈ ਦੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਹਾਫ ਟਾਈਮ ਤੋਂ ਠੀਕ ਪਹਿਲਾਂ ਵਿਕਟਰ ਨੇ ਪੈਨਲਟੀ ਕਿੱਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-1 ਕਰ ਦਿੱਤਾ। 

ਹਾਫ ਟਾਈਮ ਤੋਂ ਬਾਅਦ ਹਾਲੀਚਰਨ ਨਾਜ਼ਰੀ ਨੇ 51ਵੇਂ ਮਿੰਟ ਵਿੱਚ ਗੋਲ ਕਰਕੇ ਹੈਦਰਾਬਾਦ ਦੀ ਬੜ੍ਹਤ 2-1 ਕਰ ਦਿੱਤੀ। ਮੁੰਬਈ ਨੇ ਮੈਚ ਦੇ 67ਵੇਂ ਮਿੰਟ ਵਿੱਚ ਗ੍ਰੇਗ ਸਟੀਵਰਟ ਦੇ ਗੋਲ ਨਾਲ ਸਕੋਰ 2-2 ਕਰ ਦਿੱਤਾ ਪਰ ਨੌਂ ਮਿੰਟ ਬਾਅਦ ਵਿਕਟਰ ਨੇ ਹੈਦਰਾਬਾਦ ਨੂੰ ਫਿਰ ਬੜ੍ਹਤ ਦਿਵਾਈ। ਅਲਬਰਟੋ ਨੋਗੁਏਰਾ ਨੇ ਮੈਚ ਦੇ 85ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 3-3 ਨਾਲ ਬਰਾਬਰ ਕਰ ਦਿੱਤਾ।


author

Tarsem Singh

Content Editor

Related News