ISL : ਨਾਰਥ ਈਸਟ ਦਾ ਟੀਚਾ ਪਲੇਅ ਆਫ ਦਾ ਸੋਕਾ ਖਤਮ ਕਰਨਾ

Wednesday, Feb 06, 2019 - 04:08 AM (IST)

ISL : ਨਾਰਥ ਈਸਟ ਦਾ ਟੀਚਾ ਪਲੇਅ ਆਫ ਦਾ ਸੋਕਾ ਖਤਮ ਕਰਨਾ

ਮੁੰਬਈ— ਹੀਰੋ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਸ਼ੁਰੂ ਹੋਣ ਨਾਲ ਜਿਹੜੀਆਂ 8 ਟੀਮਾਂ ਲੀਗ ਵਿਚ ਬਣੀਆਂ ਹੋਈਆਂ ਹਨ, ਉਨ੍ਹਾਂ ਵਿਚੋਂ ਨਾਰਥ ਈਸਟ ਯੂਨਾਈਟਿਡ ਇਕਲੌਤੀ ਅਜਿਹੀ ਟੀਮ ਹੈ, ਜਿਸ ਨੇ ਅਜੇ ਤਕ ਲੀਗ ਦੇ ਕਿਸੇ ਵੀ ਸੈਸ਼ਨ ਵਿਚ ਪਲੇਅ ਆਫ ਵਿਚ ਜਗ੍ਹਾ ਨਹੀਂ ਬਣਾਈ ਹੈ।
ਨਾਰਥ ਈਸਟ ਦੇ ਹਿੱਸੇ ਕਈ ਸ਼ਾਨਦਾਰ ਜਿੱਤਾਂ ਆਈਆਂ ਹਨ, ਕਈ ਵਾਰ ਉਹ ਸੈਸ਼ਨ ਦੀ ਸ਼ੁਰੂਆਤ ਬੇਹੱਦ ਚੰਗੀ ਕਰਨ ਵਿਚ ਸਫਲ ਰਹੀ ਹੈ ਪਰ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਬੀਤੇ ਚਾਰ ਸੈਸ਼ਨਾਂ ਵਿਚ ਕਦੇ ਵੀ ਸੈਮੀਫਾਈਨਲ ਵਿਚ ਨਹੀਂ ਜਾ ਸਕੀ ਹੈ। ਉਹ ਇਕਲੌਤੀ ਅਜਿਹੀ ਟੀਮ ਹੈ, ਜਿਸ ਦਾ ਰਿਕਾਰਡ ਇਸ ਤਰ੍ਹਾਂ ਦਾ ਹੈ ਪਰ ਇਸ ਸੈਸ਼ਨ ਵਿਚ ਜਿਸ ਤਰ੍ਹਾਂ ਨਾਲ ਉਸ ਨੇ ਸ਼ੁਰੂਆਤ ਕੀਤੀ ਸੀ, ਉਸ ਤੋਂ ਟੀਮ ਦੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਇਸ ਵਾਰ ਇਹ ਸੋਕਾ ਖਤਮ ਹੋ ਜਾਵੇਗਾ।
ਜਿਵੇਂ-ਜਿਵੇਂ ਪਲੇਅ ਆਫ ਦੀ ਰੇਸ ਅੱਗੇ ਵਧਦੀ ਗਈ, ਐਲਕੋ ਸਕੋਟੇਰੀ ਦੀ ਟੀਮ ਆਖਰੀ-4 ਵਿਚ ਜਾਣ ਲਈ ਮਜ਼ਬੂਤੀ ਨਾਲ ਅੱਗੇ ਵਧਦੀ ਗਈ। ਉਹ ਇਸ ਸਮੇਂ ਅੰਕ ਸੂਚੀ ਵਿਚ ਚੌਥੇ ਸਥਾਨ'ਤੇ ਹੈ। ਉਸ ਨੇ 14 ਮੈਚਾਂ ਵਿਚੋਂ 23 ਅੰਕ ਆਪਣੇ ਖਾਤੇ ਵਿਚ ਪਾ ਲਏ ਹਨ। ਇਸ ਦਾ ਕਾਫੀ ਹੱਦ ਤਕ ਸਿਹਰਾ ਸੈਸ਼ਨ ਦੀ ਚੰਗੀ ਸ਼ੁਰੂਆਤ ਨੂੰ ਜਾਂਦਾ ਹੈ ਪਰ ਫਿਟਨੈੱਸ ਨੂੰ ਲੈ ਕੇ ਸਮੱਸਿਆਵਾਂ ਨਾਲ ਹੀ ਟੀਮ ਚੋਣ ਨੂੰ ਲੈ ਕੇ ਜਿਹੜੇ ਮੁੱਦੇ ਹਨ, ਉਨ੍ਹਾਂ ਨੇ ਟੀਮ ਨੂੰ ਥੋੜ੍ਹਾ ਪ੍ਰੇਸ਼ਾਨ ਕਰ ਰੱਖਿਆ ਹੈ। ਬੀਤੇ ਚਾਰ ਮੈਚਾਂ ਵਿਚੋਂ ਉਸ ਨੂੰ ਜਿੱਤ ਨਹੀਂ ਮਿਲੀ ਹੈ। ਨਾਰਥ ਈਸਟ ਤੀਜੇ ਸਥਾਨ 'ਤੇ ਕਾਬਜ਼ ਐੱਫ. ਸੀ. ਗੋਆ ਤੋਂ ਠੀਕ ਹੇਠਾਂ ਹੈ, ਜਿਸ ਦੇ 25 ਅੰਕ ਹਨ। ਜਮਸ਼ੇਦਪੁਰ ਐੱਫ. ਸੀ. ਤੇ ਏ. ਟੀ. ਕੇ. ਦੇ 20-20 ਅੰਕ ਹਨ, ਅਜਿਹੀ ਹਾਲਤ ਵਿਚ ਇਕ-ਇਕ ਅੰਕ ਕਾਫੀ ਮਾਇਨੇ ਰੱਖਦਾ ਹੈ।


Related News