ISL : ਪੈਨਲਟੀ ਸ਼ੂਟਆਊਟ ''ਚ ਕੇਰਲ ਬਲਾਸਟਰਸ ਨੂੰ ਹਰਾ ਕੇ ਚੈਂਪੀਅਨ ਬਣਿਆ ਹੈਦਰਾਬਾਦ ਐੱਫ. ਸੀ.
Monday, Mar 21, 2022 - 01:17 PM (IST)
ਮਡਗਾਂਵ- ਗੋਲਕੀਪਰ ਲਕਸ਼ਮੀਕਾਂਤ ਕੱਟੀਮਣੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਹੈਦਰਾਬਾਦ ਐੱਫ. ਸੀ. ਨੇ ਐਤਵਾਰ ਨੂੰ ਇੱਥੇ ਫਾਈਨਲ 'ਚ ਕੇਰਲ ਬਲਾਸਟਰਸ ਨੂੰ ਪੈਨਲਟੀ ਸ਼ੂਟਆਊਟ 'ਚ ਹਰਾ ਕੇ ਪਹਿਲੀ ਵਾਰ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦਾ ਖ਼ਿਤਾਬ ਜਿੱਤਿਆ।
ਇਹ ਵੀ ਪੜ੍ਹੋ : ਟੇਲਰ ਫ੍ਰਿਟਜ਼ ਨੇ ਰੋਕਿਆ ਨਡਾਲ ਦਾ ਜੇਤੂ ਰੱਥ, ਜਿੱਤਿਆ ਇੰਡੀਅਨ ਵੇਲਜ਼ ਦਾ ਖ਼ਿਤਾਬ
ਨਿਯਮਿਤ ਤੇ ਵਾਧੂ ਸਮੇਂ ਤਕ ਸਕੋਰ 1-1 ਨਾਲ ਬਰਾਬਰ ਸੀ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਜਿਸ 'ਚ ਹੈਦਰਾਬਾਦ ਨੇ 3-1 ਨਾਲ ਜਿੱਤ ਦਰਜ ਕੀਤੀ। ਹੈਦਰਾਬਾਦ ਲਈ ਜੋਆਓ ਵਿਕਟਰ, ਖਾਸਾ ਕਮਾਰਾ ਤੇ ਹਲੀਚਰਣ ਨਾਰਜਾਰੀ ਨੇ ਗੋਲ ਕੀਤੇ, ਜਦਕਿ ਕੇਰਲ ਵਲੋਂ ਸਿਰਫ਼ ਆਯੁਸ਼ ਅਧਿਕਾਰੀ ਹੀ ਗੋਲ ਕਰ ਸਕੇ।
ਕੱਟੀਮਣੀ ਨੇ ਤਿੰਨ ਗੋਲ ਬਚਾਏ। ਇਹ ਤੀਜਾ ਮੌਕਾ ਹੈ ਜਦੋਂ ਕੇਰਲ ਨੂੰ ਫਾਈਨਲ 'ਚ ਹਾਰ ਦਾ ਸਵਾਦ ਚਖਣਾ ਪਿਆ। ਇਸ ਤੋਂ ਪਹਿਲਾਂ ਕੇ. ਪੀ. ਰਾਹੁਲ ਨੇ 68ਵੇਂ ਮਿੰਟ 'ਚ ਕੇਰਲ ਨੂੰ ਬੜ੍ਹਤ ਦਿਵਾਈ ਸੀ ਪਰ ਸਾਹਿਲ ਤਵੋਰਾ ਨੇ 88ਵੇਂ ਮਿੰਟ 'ਚ ਹੈਦਰਾਬਾਦ ਵਲੋਂ ਬਰਾਬਰੀ ਦਾ ਗੋਲ ਦਾਗ਼ ਦਿੱਤਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।