13 ਸਾਲਾ ਇਸ਼ਤੀ ਕੌਰ ਨੇ ਅੰਤਰਰਾਸ਼ਟਰੀ ਪਾਵਰਲਿਫਟਿੰਗ ਚੈਂਪੀਅਨਸ਼ਿਪ ''ਚ ਜਿੱਤਿਆ ਸੋਨ ਤਮਗਾ

Tuesday, Sep 13, 2022 - 05:38 PM (IST)

13 ਸਾਲਾ ਇਸ਼ਤੀ ਕੌਰ ਨੇ ਅੰਤਰਰਾਸ਼ਟਰੀ ਪਾਵਰਲਿਫਟਿੰਗ ਚੈਂਪੀਅਨਸ਼ਿਪ ''ਚ ਜਿੱਤਿਆ ਸੋਨ ਤਮਗਾ

ਨਵੀਂ ਦਿੱਲੀ (ਏਜੰਸੀ)- ਮਾਨਚੈਸਟਰ (ਯੂ.ਕੇ.) ਵਿੱਚ ਹਾਲ ਹੀ ਵਿੱਚ ਸਮਾਪਤ ਹੋਈ ਏ.ਡਬਲਿਊ.ਪੀ.ਸੀ. ਵਿਸ਼ਵ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ ਨੋਇਡਾ ਦੀ ਇਸ਼ਤੀ ਕੌਰ ਨੇ 13 ਸਾਲ ਦੀ ਉਮਰ ਵਿੱਚ ਸੋਨ ਤਮਗਾ ਜਿੱਤਿਆ। 

ਇਸ਼ਤੀ ਕੌਰ ਨੇ ਕਿਸ਼ੋਰ ਵਰਗ ਵਿੱਚ ਭਾਗ ਲਿਆ ਅਤੇ 38 ਕਿਲੋਗ੍ਰਾਮ ਵਰਗ ਵਿੱਚ 75 ਕਿਲੋਗ੍ਰਾਮ ਡੈੱਡਲਿਫਟ ਚੁੱਕ ਕੇ ਸੋਨ ਤਮਗਾ ਜਿੱਤਿਆ। ਉਸ ਨੇ ਆਪਣੇ ਬਾਡੀਵੇਟ ਤੋਂ ਦੁੱਗਣਾ ਭਾਰ ਚੁੱਕਿਆ ਅਤੇ ਮਹਿਲਾ ਕਿਸ਼ੋਰ ਵਰਗ ਵਿੱਚ ਸਰਵੋਤਮ ਲਿਫਟਰ ਦਾ ਵੀ ਪੁਰਸਕਾਰ ਜਿੱਤਿਆ।

ਜੀਡੀ ਗੋਇਨਕਾ ਪਬਲਿਕ ਸਕੂਲ ਵਿੱਚ 9ਵੀਂ ਜਮਾਤ ਦੀ ਵਿਦਿਆਰਥਣ, ਇਸ਼ਤੀ ਕੌਰ ਨੂੰ ਉਸ ਦੇ ਪਿਤਾ ਦਲਜੀਤ ਸਿੰਘ ਕੋਲੋਂ ਕੋਚਿੰਗ ਲੈ ਰਹੀ ਹੈ, ਜੋ ਪਾਵਰਲਿਫਟਿੰਗ ਵਿੱਚ ਕਈ ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੇ ਹਨ।


author

cherry

Content Editor

Related News