ਹੁਣ ਬੁਮਰਾਹ ਦੇ ਬਚਾਅ ''ਚ ਆਏ ਇਸ਼ਾਂਤ, ਕਿਹਾ- ਮੈਂ ਹੈਰਾਨ ਹਾਂ ਕਿ ਰਾਏ ਕਿੰਨੀ ਜਲਦੀ ਬਦਲਦੀ ਹੈ

Saturday, Feb 22, 2020 - 06:28 PM (IST)

ਹੁਣ ਬੁਮਰਾਹ ਦੇ ਬਚਾਅ ''ਚ ਆਏ ਇਸ਼ਾਂਤ, ਕਿਹਾ- ਮੈਂ ਹੈਰਾਨ ਹਾਂ ਕਿ ਰਾਏ ਕਿੰਨੀ ਜਲਦੀ ਬਦਲਦੀ ਹੈ

ਵੈਲਿੰਗਟਨ : ਭਾਰਤੀ ਟੀਮ ਦੇ ਸਭ ਤੋਂ ਸੀਨੀਅਰ ਖਿਡਾਰੀ ਇਸ਼ਾਂਤ ਸ਼ਰਮਾ ਨੂੰ ਉਨ੍ਹਾਂ ਲੋਕਾਂ ਦੇ ਰਵੱਈਏ ਤੋਂ ਬਹੁਤ ਹੈਰਾਨੀ ਹੁੰਦੀ ਹੈ ਜੋ ਜਸਪ੍ਰੀਤ ਬੁਮਰਾਹ ਦੇ ਪਿਛਲੇ 2 ਸਾਲਾਂ ਦੇ ਪ੍ਰਦਰਸ਼ਨ ਦੀ ਅਣਦੇਖੀ ਕਰ ਕੇ ਉਸ ਦੀ ਕਾਬਲੀਅਤ 'ਤੇ ਸਵਾਲ ਚੁੱਕ ਰਹੇ ਹਨ। ਭਾਰਤ ਲਈ 97 ਟੈਸਟ ਮੈਚ ਖੇਡ ਚੁੱਕੇ ਇਸ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਨੇ ਆਪਣੇ ਸਾਥੀ ਮੁਹੰਮਦ ਸ਼ਮੀ ਦੀ ਤਰ੍ਹਾਂ ਹੀ ਬੁਮਰਾਹ ਦੇ ਆਲੋਚਕਾਂ ਨੂੰ ਜਵਾਬ ਦਿੱਤਾ।

PunjabKesari

ਇਸ਼ਾਂਤ ਨੇ ਆਪਣੇ ਸਾਥੀ ਦਾ ਬਚਾਅ ਕਰਦਿਆਂ ਪੁੱਛਿਆ, ''ਇਹ ਹੈਰਾਨੀ ਦੀ ਗੱਲ ਹੈ ਕਿ ਰਾਏ ਇਕ ਪਾਰੀ ਤੋਂ ਬਾਅਦ ਬਦਲ ਜਾਂਦੀ ਹੈ। ਪਿਛਲੇ 2 ਸਾਲਾਂ ਤੋਂ ਅਸੀਂ ਹਮੇਸ਼ਾ ਵਿਕਟਾਂ ਲਈਆਂ ਹਨ, ਮੈਂ ਬੂਮ (ਬੁਮਰਾਹ ਦਾ ਡ੍ਰੈਸਿੰਗ ਰੂਮ ਵਿਚ ਨਿਕਮੇਮ) ਅਤੇ  ਸ਼ਮੀ ਨੇ ਐਸ਼ ਜਾਂ ਜੱਡੂ ਅਜਿਹਾ ਕਰ ਰਹੇ ਹਨ। ਇਕ ਟੈਸਟ ਪਾਰੀ ਦੇ ਆਧਾਰ 'ਤੇ ਲੋਕ ਕਿਵੇਂ ਸਵਾਲ ਪੁੱਛ ਸਕਦੇ ਹਨ। ਮੈਨੂੰ ਨਹੀਂ ਲਗਦਾ ਕਿ ਕਿਸੇ ਨੂੰ ਵੀ ਬੂਮ ਦੀ ਕਾਬਲੀਅਤ 'ਤੇ ਸ਼ੱਕ ਹੈ। ਆਪਣੇ ਡੈਬਿਊ ਤੋਂ ਹੀ ਉਸ ਨੇ ਜੋ ਭਾਰਤ ਲਈ ਹਾਸਲ ਕੀਤਾ ਹੈ, ਮੈਨੂੰ ਨਹੀਂ ਲਗਦਾ ਕਿ ਕਿਸੇ ਨੂੰ ਵੀ ਕੋਈ ਸਵਾਲ ਚੁੱਕਣੇ ਚਾਹੀਦੇ।'' ਸ਼ਮੀ ਨੇ ਵੀ ਬੁਮਰਾਹ ਦੇ 3 ਵਨ ਡੇ ਵਿਚ ਵਿਕਟਾਂ ਨਾ ਹਾਸਲ ਕਰਨ 'ਤੇ ਬਚਾਅ ਕਰਦਿਆਂ ਇਹੀ ਬਿਆਨ ਦਿੱਤਾ ਸੀ।


Related News