ਰਾਜਸਥਾਨ ਰਾਇਲਜ਼ ਨੇ ਨਿਊਜ਼ੀਲੈਂਡ ਦੇ ਈਸ਼ ਸੋਢੀ ਨੂੰ ਦਿੱਤੀ ਇਹ ਖਾਸ ਜ਼ਿੰਮੇਵਾਰੀ

Thursday, Jan 02, 2020 - 03:09 PM (IST)

ਰਾਜਸਥਾਨ ਰਾਇਲਜ਼ ਨੇ ਨਿਊਜ਼ੀਲੈਂਡ ਦੇ ਈਸ਼ ਸੋਢੀ ਨੂੰ ਦਿੱਤੀ ਇਹ ਖਾਸ ਜ਼ਿੰਮੇਵਾਰੀ

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਲਈ ਸਾਰੀਆਂ ਟੀਮਾਂ ਆਪਣੀਆਂ ਤਿਆਰੀਆਂ ਕਰ ਰਹੀਆਂ ਹਨ। ਖਿਡਾਰੀ ਦੇ ਨਾਲ ਹੀ ਨਾਲ ਉਹ ਕੋਚਿੰਗ ਲਈ ਵੀ ਧਾਕੜ ਸਟਾਫ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਰਾਜਸਥਾਨ ਰਾਇਲਜ਼ ਦੀ ਟੀਮ ਨੇ ਹੁਣ ਨਿਊਜ਼ੀਲੈਂਡ ਦੇ ਸਪਿਨਰ ਈਸ਼ ਸੋਢੀ ਨੂੰ ਆਪਣੀ ਟੀਮ 'ਚ ਬਤੌਰ ਸਪਿਨ ਗੇਂਦਬਾਜ਼ੀ ਸਲਾਹਕਾਰ ਦੇ ਤੌਰ 'ਤੇ ਆਪਣੇ ਨਾਲ ਜੋੜਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਉਹ ਰਾਜਸਥਾਨ ਲਾਇਲਜ਼ ਦੀ ਟੀਮ ਮੈਨੇਜਮੈਂਟ 'ਚ ਬਹੁਤ ਅਹਿਮ ਹਿੱਸਾ ਰਹਿਣ ਵਾਲੇ ਹਨ। ਇਸ ਤੋਂ ਪਹਿਲਾਂ ਪਿਛਲੇ ਸੀਜ਼ਨ 'ਚ ਸੋਢੀ ਰਾਜਸਥਾਨ ਰਾਇਲਸ 'ਚ ਖਿਡਾਰੀ ਦੇ ਤੌਰ 'ਤੇ ਸ਼ਾਮਲ ਸਨ।
PunjabKesari
IPL ਨੀਲਾਮੀ 2020 ਲਈ ਸੋਢੀ ਨੂੰ ਨਹੀਂ ਮਿਲਿਆ ਸੀ ਕੋਈ ਖਰੀਦਾਰ
ਜ਼ਿਕਰਯੋਗ ਹੈ ਕਿ ਕੋਲਕਾਤਾ 'ਚ 19 ਦਸੰਬਰ 2019 ਨੂੰ ਹੋਈ ਨੀਲਾਮੀ ਦੇ ਦੌਰਾਨ ਈਸ਼ ਸੋਢੀ ਨੇ ਆਪਣਾ ਨਾਂ ਦਿੱਤਾ ਸੀ। ਪਰ ਉੱਥੇ ਉਨ੍ਹਾਂ ਨੂੰ ਕੋਈ ਖਰੀਦਾਰ ਨਹੀਂ ਮਿਲਿਆ ਸੀ। ਹੁਣ ਆਈ. ਪੀ. ਐੱਲ.'ਚ ਮੁੜ ਵੱਖ ਭੂਮਿਕਾ 'ਚ ਜੁੜ ਕੇ ਈਸ਼ ਸੋਢੀ ਬਹੁਤ ਜ਼ਿਆਦਾ ਉਤਸ਼ਾਹਤ ਹੋਣਗੇ। ਫਿਲਹਾਲ ਸੋਢੀ ਨਿਊਜ਼ੀਲੈਂਡ ਦੀ ਟੀਮ ਤੋਂ ਬਾਹਰ ਚਲ ਰਹੇ ਹਨ ਜਿਸ ਕਾਰਨ ਉਹ ਪੂਰੇ ਸੀਜ਼ਨ ਦੇ ਲਈ ਟੀਮ ਦੇ ਨਾਲ ਜੁੜ ਸਕਦੇ ਹਨ।
PunjabKesari
ਚੰਗਾ ਹੈ ਸੋਢੀ ਦਾ ਆਈ. ਪੀ. ਐੱਲ. ਰਿਕਾਰਡ
ਅਜੇ ਤਕ ਆਈ. ਪੀ. ਐੱਲ. 'ਚ ਈਸ਼ ਸੋਢੀ ਨੇ 8 ਮੈਚ ਹੀ ਖੇਡੇ ਹਨ, ਜਿਨ੍ਹਾਂ 'ਚ ਉਨ੍ਹਾਂ ਨੇ 22.44 ਦੀ ਔਸਤ ਨਾਲ 9 ਵਿਕਟਾਂ ਲਈਆਂ ਹਨ। ਇਸ ਵਿਚਾਲੇ ਉਨ੍ਹਾਂ ਦਾ ਇਕਨਾਮੀ ਰੇਟ ਸਿਰਫ 6.7 ਦਾ ਹੀ ਰਿਹਾ ਹੈ ਜਦਕਿ ਟੀ-20 ਫਾਰਮੈਟ 'ਚ ਉਨ੍ਹਾਂ ਨੂੰ ਕਾਫੀ ਚੰਗਾ ਮੰਨਿਆ ਜਾਂਦਾ ਹੈ। ਭਾਰਤੀ ਧਰਤੀ 'ਤੇ ਨਿਊਜ਼ੀਲੈਂਡ ਲਈ ਈਸ਼ ਸੋਢੀ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ।


author

Tarsem Singh

Content Editor

Related News