ਕੀ ਸ਼ੁਭਮਨ ਗਿੱਲ ਨੂੰ ਡੇਟ ਕਰ ਰਹੀ ਹੈ ਇਹ ਅਦਾਕਾਰਾ ?

Saturday, Mar 15, 2025 - 05:43 PM (IST)

ਕੀ ਸ਼ੁਭਮਨ ਗਿੱਲ ਨੂੰ ਡੇਟ ਕਰ ਰਹੀ ਹੈ ਇਹ ਅਦਾਕਾਰਾ ?

ਐਂਟਰਟੇਨਮੈਂਟ ਡੈਸਕ- ਅਵਨੀਤ ਕੌਰ ਦੇ ਰਿਲੇਸ਼ਨਸ਼ਿਪ ਸਟੇਟਸ ਦੀ ਚਰਚਾ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ। ਇਹ ਅਫਵਾਹ ਹੈ ਕਿ ਉਹ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਡੇਟ ਕਰ ਰਹੀ ਹੈ। ਇਨ੍ਹਾਂ ਅਫਵਾਹਾਂ ਨੂੰ ਉਦੋਂ ਹੋਰ ਹਵਾ ਮਿਲੀ, ਜਦੋਂ ਦੁਬਈ ਤੋਂ ਅਵਨੀਤ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ।

 

 
 
 
 
 
 
 
 
 
 
 
 
 
 
 
 

A post shared by Avneet Kaur (@avneetkaur_13)

ਦਰਅਸਲ ਪਿਛਲੇ ਹਫ਼ਤੇ ਅਵਨੀਤ ਕੌਰ ਨੇ ਦੁਬਈ ਵਿੱਚ ਭਾਰਤ ਬਨਾਮ ਆਸਟ੍ਰੇਲੀਆ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਮੈਚ ਵਿੱਚ ਸ਼ਿਰਕਤ ਕੀਤੀ। ਅਦਾਕਾਰਾ ਨੇ ਹਲਕੇ ਨੀਲੇ ਰੰਗ ਦੀ ਕਮੀਜ਼ ਅਤੇ ਕਰੀਮ ਬੈਗੀ ਪੈਂਟ ਪਹਿਨੀ ਹੋਈ ਸੀ। ਇੰਸਟਾਗ੍ਰਾਮ 'ਤੇ ਮੈਚ ਵਾਲੇ ਦਿਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਅਵਨੀਤ ਨੇ ਲਿਖਿਆ ਸੀ, "INDIAAAA INDIAAAA, ਕੀ ਤੁਸੀਂ ਮੈਚ ਦੇਖ ਰਹੇ ਹੋ?" ਇਹ ਪੋਸਟ ਸੋਸ਼ਲ ਮੀਡੀਆ 'ਤੇ ਤੁਰੰਤ ਹਿੱਟ ਹੋ ਗਈ, ਪ੍ਰਸ਼ੰਸਕਾਂ ਨੇ ਪੁੱਛਿਆ ਕਿ ਕੀ ਉਹ ਸ਼ੁਭਮਨ ਗਿੱਲ ਲਈ ਚੀਅਰ ਕਰ ਰਹੀ ਸੀ।

PunjabKesari

ਇੱਥੇ ਦੱਸ ਦੇਈਏ ਕਿ ਸ਼ੁਭਮਨ ਗਿੱਲ ਨੇ ਪਿਛਲੇ ਸਾਲ ਆਪਣਾ 25ਵਾਂ ਜਨਮਦਿਨ ਮਨਾਇਆ ਸੀ। ਇਸ ਦੌਰਾਨ ਅਵਨੀਤ ਕੌਰ ਵੀ ਉਨ੍ਹਾਂ ਦੀ ਪਾਰਟੀ ਵਿਚ ਨਜ਼ਰ ਆਈ ਸੀ। ਇਹ ਸਭ ਵੇਖਣ ਮਗਰੋਂ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਦੋਵਾਂ ਵਿਚੋਂ ਕਿਸੇ ਨੇ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।


author

cherry

Content Editor

Related News