ਇਰਫਾਨ, ਸਹਿਵਾਗ ਤੇ ਬਾਲਾਜੀ ਨੇ ਮੁਸ਼ਕਿਲ ਸਮੇਂ ’ਚ ਦਿੱਤਾ ਸਾਥ : ਸ਼੍ਰੀਸੰਥ

Monday, Sep 21, 2020 - 10:29 PM (IST)

ਇਰਫਾਨ, ਸਹਿਵਾਗ ਤੇ ਬਾਲਾਜੀ ਨੇ ਮੁਸ਼ਕਿਲ ਸਮੇਂ ’ਚ ਦਿੱਤਾ ਸਾਥ : ਸ਼੍ਰੀਸੰਥ

ਨਵੀਂ ਦਿੱਲੀ– ਫਿਕਸਿੰਗ ਨੂੰ ਲੈ ਕੇ ਲੱਗੀ ਪਾਬੰਦੀ ਤੋਂ ਮੁਕਤ ਹੋ ਗਏ ਭਾਰਤੀ ਤੇਜ਼ ਗੇਂਦਬਾਜ਼ ਸ਼ਾਂਤਕੁਮਾਰਨ ਸ਼੍ਰੀਸੰਥ ਦਾ ਕਹਿਣਾ ਹੈ ਕਿ ਇਸ ਮੁਸ਼ਕਿਲ ਸਮੇਂ ਦੌਰਾਨ ਇਰਫਾਨ ਪਠਾਨ, ਵਰਿੰਦਰ ਸਹਿਵਾਗ ਤੇ ਲਕਸ਼ਮੀਰਤਨ ਬਾਲਾਜੀ ਨੇ ਉਸਦਾ ਸਾਥ ਦਿੱਤਾ ਸੀ। ਸ਼੍ਰੀਸੰਥ ਹਮਲਾਵਰ ਦੇ ਗੇਂਦਬਾਜ਼ ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਜਿਸ ਦੇ ਕਾਰਣ ਉਸ ਦੇ ਕਰੀਅਰ ਵਿਚ ਉਸ ਨੂੰ ਕਈ ਵਾਰ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਆਈ. ਪੀ. ਐੱਲ. ਦੌਰਾਨ ਸਪਾਟ ਫਿਕਸਿੰਗ ਦੇ ਦੋਸ਼ਾਂ ਵਿਚ ਘਿਰਣ ਤੋਂ ਬਾਅਦ ਉਸਦਾ ਕਰੀਅਰ ਠੱਪ ਪੈ ਗਿਆ ਤੇ ਉਸ ’ਤੇ 7 ਸਾਲ ਦੀ ਪਾਬੰਦੀ ਲਾਈ ਗਈ ਸੀ। ਉਸ ’ਤੇ ਲੱਗੀ ਪਾਬੰਦੀ ਹਾਲ ਹੀ ਵਿਚ ਹਟਾਈ ਗਈ ਹੈ। ਸ਼੍ਰੀਸੰਥ ਨੇ ਇਕ ਸ਼ੋਅ ਦੌਰਾਨ ਪੂਰੇ ਘਟਨਾਕ੍ਰਮ ਤੇ ਖੇਡ ਦੇ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ।


author

Gurdeep Singh

Content Editor

Related News