ਇਰਫ਼ਾਨ ਪਠਾਨ ਦਾ ਪਾਕਿ PM ਨੂੰ ਕਰਾਰਾ ਜਵਾਬ, ਭਾਰਤੀ ਟੀਮ ਦੀ ਹਾਰ 'ਤੇ ਕੱਸਿਆ ਸੀ ਤੰਜ

Saturday, Nov 12, 2022 - 08:07 PM (IST)

ਸਪੋਰਟਸ ਡੈਸਕ : ਸਾਬਕਾ ਭਾਰਤੀ ਕ੍ਰਿਕਟਰ ਇਰਫ਼ਾਨ ਪਠਾਨ ਨੇ ਭਾਰਤੀ ਟੀਮ ਦੀ ਹਾਰ ਤੋਂ ਬਾਅਦ ਤੰਜ ਕੱਸਣ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਠੋਕਵਾਂ ਜਵਾਬ ਦਿੱਤਾ ਹੈ। ਇਰਫ਼ਾਨ ਪਠਾਨ ਨੇ ਸ਼ਹਿਬਾਜ਼ ਸ਼ਰੀਫ਼ ਦੇ ਉਸ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ ਹੈ ਕਿ ਤੁਹਾਡੇ ਵਿਚ ਤੇ ਸਾਡੇ ਵਿਚ ਇਹੀ ਫ਼ਰਕ ਹੈ। ਅਸੀਂ ਆਪਣੀ ਖੁਸ਼ੀ ਤੋਂ ਖੁਸ਼ ਤੇ ਤੁਸੀਂ ਦੂਜਿਆਂ ਦੀ ਤਕਲੀਫ਼ ਤੋਂ। ਇਸ ਲਈ ਆਪਣੇ ਮੁਲਕ ਨੂੰ ਬਿਹਤਰ ਬਣਾਉਣ 'ਤੇ ਧਿਆਨ ਨਹੀਂ ਹੈ।

PunjabKesari

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਇੰਗਲੈਂਡ ਖ਼ਿਲਾਫ਼ ਖੇਡੇ ਗਏ ਸੈਮੀਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਨੂੰ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਭਾਰਤ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਸੀ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਸੈਮੀਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਦੀ ਹੋਈ ਹਾਰ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਟਵੀਟ ਕਰ ਕੇ ਭਾਰਤੀ ਟੀਮ 'ਤੇ ਤੰਜ ਕੱਸਿਆ ਸੀ।

ਇਹ ਖ਼ਬਰ ਵੀ ਪੜ੍ਹੋ - IND vs NZ : ਨਿਊਜ਼ੀਲੈਂਡ ਦੌਰੇ ਲਈ ਇਸ ਧਾਕੜ ਦੀ ਭਾਰਤ ਦੇ ਫੀਲਡਿੰਗ ਕੋਚ ਵੱਜੋਂ ਹੋਈ ਚੋਣ

ਸ਼ਹਿਬਾਜ਼ ਸ਼ਰੀਫ਼ ਨੇ ਟਵੀਟ ਵਿਚ ਲਿਖਿਆ ਸੀ ਕਿ ਇਸ ਐਤਵਾਰ 152/0 ਬਨਾਮ 170/0 ਮੁਕਾਬਲਾ ਹੋਵੇਗਾ। ਉਹ ਭਾਰਤੀ ਟੀਮ ਦੀ ਇਸ ਸਾਲ ਤੇ ਪਿਛਲੇ ਸਾਲ ਟੀ-20 ਵਿਸ਼ਵ ਕੱਪ ਵਿਚ 10 ਵਿਕਟਾਂ ਨਾਲ ਹੋਈ ਹਾਰ 'ਤੇ ਤੰਜ ਕੱਸ ਰਹੇ ਸਨ। ਦਰਅਸਲ, ਇਸ ਵਾਰ ਸੈਮੀਫ਼ਾਈਨਲ ਮੁਕਾਬਲੇ ਵਿਚ ਭਾਰਤ ਨੇ ਇੰਗਲੈਂਡ ਨੂੰ 169 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਦੇ ਜਵਾਬ ਵਿਚ ਇੰਗਲੈਂਡ ਨੇ 15 ਓਵਰਾਂ ਵਿਚ ਬਿਨਾਂ ਕੋਈ ਵਿਕਟ ਗਵਾਏ 170 ਦੌੜਾਂ ਬਣਾ ਕੇ ਮੁਕਾਬਲਾ ਜਿੱਤ ਲਿਆ। ਉੱਧਰ ਪਿਛਲੇ ਸਾਲ ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਨੇ ਵੀ ਭਾਰਤ ਨੂੰ ਇਸੇ ਤਰ੍ਹਾਂ ਹੀ 10 ਵਿਕਟਾਂ ਨਾਲ ਹਰਾਇਆ ਸੀ। ਉਸ ਮੁਕਾਬਲੇ ਵਿਚ ਭਾਰਤ ਨੇ 151 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿਚ ਪਾਕਿਸਾਨ ਨੇ 17.5 ਓਵਰਾਂ ਵਿਚ ਬਿਨਾ ਕੋਈ ਵਿਕਟ ਗਵਾਏ 152 ਦੌੜਾਂ ਬਣਾ ਕੇ ਮੁਕਾਬਲਾ 10 ਵਿਕਟਾਂ ਨਾਲ ਜਿੱਤ ਲਿਆ ਸੀ। ਐਤਵਾਰ ਨੂੰ ਇਨ੍ਹਾਂ ਦੋਹਾਂ (ਪਾਕਿਸਤਾਨ ਤੇ ਇੰਗਲੈਂਡ) ਵਿਚਾਲੇ ਹੀ ਟੂਰਨਾਮੈਂਟ ਦਾ ਫ਼ਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News