ਆਇਰਲੈਂਡ ਨੇ ਜਿੱਤਿਆ ਤੀਜਾ ਵਨ ਡੇ, ਇੰਗਲੈਂਡ ਨੇ ਆਪਣੇ ਨਾਂ ਕੀਤੀ ਸੀਰੀਜ਼
Wednesday, Aug 05, 2020 - 03:16 AM (IST)
ਸਾਊਥੰਪਟਨ- ਇੰਗਲੈਂਡ ਤੇ ਆਇਰਲੈਂਡ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਆਖਰੀ ਮੈਚ ਮੰਗਲਵਾਰ ਨੂੰ ਸਾਊਥੰਪਟਨ 'ਚ ਖੇਡਿਆ ਗਿਆ। ਆਇਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਪੂਰੀ ਟੀਮ 49.5 ਓਵਰਾਂ 'ਚ 328 ਦੌੜਾਂ ਬਣਾ ਸਕੀ ਤੇ ਆਇਰਲੈਂਡ ਨੂੰ 329 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉੱਤਰੀ ਆਇਰਲੈਂਡ ਦੀ ਟੀਮ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਇੰਗਲੈਂਡ ਨੇ ਵਨ ਡੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ।
ਆਇਰਲੈਂਡ ਟੀਮ ਵਲੋਂ ਪਾਲ ਸਟਰਲਿੰਗ ਨੇ ਧਮਾਕੇਦਾਰ ਪਾਰੀ ਖੇਡਦੇ ਹੋਏ 128 ਗੇਂਦਾਂ 'ਚ 9 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 142 ਦੌੜਾਂ ਬਣਾਈਆਂ ਤੇ ਜੋਸ਼ ਲਿਟਿਲ 12 ਚੌਕਿਆਂ ਦੀ ਮਦਦ ਨਾਲ 113 ਦੌੜਾਂ ਦਾ ਯੋਗਦਾਨ ਦਿੱਤਾ। ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਆਇਰਲੈਂਡ ਨੂੰ ਪਹਿਲੇ ਵਨ ਡੇ ਮੈਚ 'ਚ 6 ਵਿਕਟਾਂ ਤੇ ਦੂਜੇ ਮੈਚ 'ਚ 4 ਵਿਕਟਾਂ ਨਾਲ ਹਰਾਇਆ ਸੀ। ਇੰਗਲੈਂਡ ਦੇ ਇਯੋਨ ਮੋਰਗਨ (106) ਦਾ ਬੱਲਾ ਇਕ ਵਾਰ ਫਿਕ ਅਹਿਮ ਮੌਕੇ 'ਤੇ ਚੱਲਿਆ। ਇੰਗਲੈਂਡ ਦੀ ਟੀਮ ਜਦੋਂ ਆਇਰਲੈਂਡ ਦੇ ਵਿਰੁੱਧ ਤੀਜੇ ਵਨ ਡੇ 'ਚ ਸਿਰਫ 44 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਚੁੱਕੀ ਸੀ ਅਜਿਹੇ ਮੌਕੇ 'ਤੇ ਮੋਰਗਨ ਕ੍ਰੀਜ਼ 'ਤੇ ਆਏ ਤੇ ਸ਼ਾਨਦਾਰ ਸੈਂਕੜਾ ਲਗਾਇਆ। ਮੋਰਗਨ ਨੇ ਆਪਣੇ ਵਨ ਡੇ ਕਰੀਅਰ ਦਾ 13ਵਾਂ ਸੈਂਕੜਾ ਲਗਾਇਆ।