3 ਵਨ ਡੇ ਤੇ ਇਕ ਟੀ20 ਮੈਚ ਲਈ ਵਿੰਡੀਜ਼ ਦਾ ਦੌਰਾ ਕਰੇਗਾ ਆਇਰਲੈਂਡ

Monday, Dec 06, 2021 - 10:30 PM (IST)

3 ਵਨ ਡੇ ਤੇ ਇਕ ਟੀ20 ਮੈਚ ਲਈ ਵਿੰਡੀਜ਼ ਦਾ ਦੌਰਾ ਕਰੇਗਾ ਆਇਰਲੈਂਡ

ਪੋਰਟ ਆਫ ਸਪੇਨ- ਆਇਰਲੈਂਡ ਦੀ ਪੁਰਸ਼ ਕ੍ਰਿਕਟ ਟੀਮ ਅਗਲੇ ਸਾਲ ਜਨਵਰੀ ਵਿਚ ਤਿੰਨ ਵਨ ਡੇ ਤੇ ਇਕ ਟੀ-20 ਮੈਚ ਲਈ ਵੈਸਟਇੰਡੀਜ਼ ਦਾ ਦੌਰਾ ਕਰੇਗੀ। ਵਨ ਡੇ ਸੀਰੀਜ਼ ਆਈ. ਸੀ. ਸੀ. ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੋਵੇਗੀ, ਜਿਸ ਵਿਚ ਵੈਸਟਇੰਡੀਜ਼ ਵਰਤਮਾਨ ਵਿਚ 8ਵੇਂ, ਜਦਕਿ ਆਇਰਲੈਂਡ ਚੌਥੇ ਸਥਾਨ 'ਤੇ ਹੈ। ਕ੍ਰਿਕਟ ਟੈਸਟ ਵਿੰਡੀਜ਼ ਨੇ ਸੋਮਵਾਰ ਨੂੰ ਜਨਵਰੀ 2022 ਵਿਚ ਆਇਰਲੈਂਡ ਦੇ ਵੈਸਟਇੰਡੀਜ਼ ਦੌਰੇ ਦਾ ਸ਼ਡਿਊਲ ਜਾਰੀ ਕੀਤਾ। ਆਇਰਲੈਂਡ ਦੇ ਤਿੰਨ ਵਨ ਡੇ ਤੇ 2 ਟੀ-20 ਮੈਚਾਂ ਦੇ ਲਈ ਅਮਰੀਕਾ ਦੇ ਦੌਰੇ ਤੋਂ ਬਾਅਦ ਹੋਣ ਵਾਲੇ ਇਸ ਦੌਰੇ ਦੀ ਮੇਜ਼ਬਾਨੀ ਜਮੈਕਾ ਦਾ ਸਬੀਨਾ ਪਾਰਕ ਕਰੇਗਾ। ਕ੍ਰਿਕਟ ਜਗਤ ਵਿਚ ਚੱਲ ਰਹੀਆਂ ਖਬਰਾਂ ਦੇ ਅਨੁਸਾਰ ਆਇਰਲੈਂਡ ਦੇ ਵਿਰੁੱਧ ਇਕਲੌਤਾ ਟੀ-20 ਮੈਚ ਕ੍ਰਿਸ ਗੇਲ ਦਾ ਵੈਸਟਇੰਡੀਜ਼ ਦੇ ਲਈ ਆਖਰੀ ਅੰਤਰਰਾਸ਼ਟਰੀ ਮੈਚ ਹੋ ਸਕਦਾ ਹੈ। 

ਇਹ ਖ਼ਬਰ ਪੜ੍ਹੋ- ਵਿਰਾਟ ਨੇ ਹਾਸਲ ਕੀਤੀ ਇਹ ਉਪਲੱਬਧੀ, ਅਜਿਹਾ ਕਰਨ ਵਾਲੇ ਬਣੇ ਦੁਨੀਆ ਦੇ ਪਹਿਲੇ ਕ੍ਰਿਕਟਰ

PunjabKesari


ਜ਼ਿਕਰਯੋਗ ਹੈ ਕਿ ਕ੍ਰਿਕਟ ਵੈਸਟਇੰਡੀਜ਼ ਦੇ ਪ੍ਰਧਾਨ ਰਿਸੀ ਸਕੇਰਿਟ ਨੇ ਇਸ ਤੋਂ ਪਹਿਲਾਂ ਇਹ ਸੰਕੇਤ ਦਿੱਤਾ ਸੀ ਕਿ ਉਹ ਕ੍ਰਿਸ ਗੇਲ ਨੂੰ ਉਸਦੇ ਘਰ ਵਿਚ ਵਿਦਾਈ ਮੈਚ ਦੇਣ ਦੇ ਵਿਚਾਰ ਨੂੰ ਲੈ ਕੇ ਖੁੱਲ੍ਹੇ ਹਨ। ਇਸ ਦੌਰਾਨ ਆਇਰਲੈਂਡ ਦੂਜੀ ਵਾਰ ਵੈਸਟਇੰਡੀਜ਼ ਦਾ ਦੌਰਾ ਕਰੇਗਾ। ਉਸ ਨੇ ਆਖਰੀ ਵਾਰ ਜਨਵਰੀ 2020 ਵਿਚ ਕੈਰੇਬੀਅਨ ਦਾ ਦੌਰਾ ਕੀਤਾ ਸੀ, ਜਿਸ ਵਿਚ ਵੈਸਟਇੰਡੀਜ਼ ਨੇ ਵਨ ਡੇ ਸੀਰੀਜ਼ 3-0 ਨਾਲ ਜਿੱਤੀ ਸੀ, ਜਦਕਿ ਆਇਰਲੈਂਡ ਨੇ ਟੀ-20 ਸੀਰੀਜ਼ ਨੂੰ 1-1 ਨਾਲ ਡਰਾਅ ਕਰਵਾਇਆ ਸੀ। ਕ੍ਰਿਕਟ ਵੈਸਟਇੰਡੀਜ਼ ਦੇ ਸੀ. ਈ. ਓ. ਜਾਨੀ ਗ੍ਰੇਵ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਜਨਵਰੀ ਵਿਚ ਆਇਰਲੈਂਡ ਦਾ ਵੈਸਟਇੰਡੀਜ਼ ਵਿਚ ਸਵਾਗਤ ਕਰਨ ਦੇ ਲਈ ਉਤਸੁਕ ਹੈ। ਉਸ ਨੇ ਪਿਛਲੀ ਵਾਰ 2020 'ਚ ਕੈਰੇਬੀਅਨ ਦਾ ਦੌਰਾ ਕੀਤਾ ਸੀ ਤੇ ਸਾਡੇ ਵਿਚ ਰੋਮਾਂਚਕ ਮੁਕਾਬਲੇ ਹੋਏ ਸਨ, ਇਸ ਲਈ ਅਸੀਂ ਨਵੇਂ ਸਾਲ ਦੀ ਸ਼ੁਰੂਆਤ ਦੇ ਲਈ ਇਕ ਮੁਕਾਬਲੇ ਸੀਰੀਜ਼ ਦੀ ਉਮੀਦ ਕਰ ਸਕਦੇ ਹਾਂ।

ਇਹ ਖ਼ਬਰ ਪੜ੍ਹੋ- ਮਹਾਰਾਸ਼ਟਰ ਦੇ ਲੋਕਲ ਟੂਰਨਾਮੈਂਟ 'ਚ ਅੰਪਾਇਰ ਆਇਆ ਚਰਚਾ ਵਿਚ, ਇੰਝ ਦਿੰਦੈ ਵਾਈਡ (ਵੀਡੀਓ)

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News