ਆਇਰਲੈਂਡ ਨੇ ਇੰਗਲੈਂਡ ਵਿਰੁੱਧ ਪਹਿਲੇ ਵਨ ਡੇ ਲਈ ਕੀਤਾ ਟੀਮ ਦਾ ਐਲਾਨ

Tuesday, Jul 28, 2020 - 09:51 PM (IST)

ਆਇਰਲੈਂਡ ਨੇ ਇੰਗਲੈਂਡ ਵਿਰੁੱਧ ਪਹਿਲੇ ਵਨ ਡੇ ਲਈ ਕੀਤਾ ਟੀਮ ਦਾ ਐਲਾਨ

ਸਾਊਥੰਪਟਨ- ਹਰਫਨਮੌਲਾ ਕੁਰਟਿਸ ਕੈਂਫਰ ਨੂੰ ਇੰਗਲੈਂਡ ਵਿਰੁੱਧ ਵੀਰਵਾਰ ਨੂੰ ਹੋਣ ਵਾਲੇ ਪਹਿਲੇ ਵਨ ਡੇ ਕ੍ਰਿਕਟ ਮੈਚ ਲਈ ਆਇਰਲੈਂਡ ਦੀ 14 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਐਂਡਰਿਊ ਬਾਲਬਰਨੀ ਟੀਮ ਦੇ ਕਪਤਾਨ ਹੋਣਗੇ। ਦੱਖਣੀ ਅਫਰੀਕੀ ਮੂਲ ਦੇ ਕੈਂਫਰ ਨੇ ਨਾਮੀਬਿਆ ਵਿਰੁੱਧ ਫਰਵਰੀ 'ਚ ਟੀ-20 ਸੀਰੀਜ਼ 'ਚ ਆਇਰਲੈਂਡ ਦੇ ਲਈ 2 ਸੈਂਕੜੇ ਲਗਾਏ ਸਨ। ਮੱਧਕ੍ਰਮ ਦੇ ਬੱਲੇਬਾਜ਼ ਹੈਰੀ ਟੇਕਟਰ ਨੂੰ ਵੀ ਟੀਮ 'ਚ ਜਗ੍ਹਾ ਦਿੱਤੀ ਗਈ ਹੈ ਜੋ ਆਇਰਲੈਂਡ ਦੇ ਲਈ ਟੀ-20 ਕ੍ਰਿਕਟ ਖੇਡ ਚੁੱਕੇ ਹਨ।
ਪਹਿਲੇ ਵਨ ਡੇ ਦੇ ਲਈ ਆਇਰਲੈਂਡ ਟੀਮ-
ਐਂਡਰਿਊ ਬਾਲਬਰਨੀ (ਕਪਤਾਨ), ਕੁਰਟਿਸ ਕੈਂਫਰ, ਜੇਰੇਥ ਡੇਲਾਨੀ, ਜੋਸ਼ ਲਿਟਿਲ, ਐਂਡਰਿਊ ਮੈਕਬ੍ਰਾਈਨ, ਬੈਰੀ ਮੈਕਾਰਥੀ, ਕੇਵਿਨ ਓ ਬ੍ਰਾਇਨ, ਵਿਲੀਅਮਸ ਪੋਰਟਰਫੀਲਡ, ਬੁਆਡ ਰੈਂਕਿਨ, ਸਿਮੀ ਸਿੰਘ, ਪਾਲ ਸਟਰਲਿੰਗ, ਹੈਰੀ ਟੇਕਟਰ, ਲੋਰਕਾਨ ਟਕਰ, ਕ੍ਰੇਗ ਯੰਗ।


author

Gurdeep Singh

Content Editor

Related News